ਕਿਸ਼ਤਵਾੜ ਵਿਚ ਵਾਹਨ ਨਦੀ ’ਚ ਡਿੱਗਾ, 4 ਮੌਤਾਂ
12:43 PM Jan 05, 2025 IST
ਜੰਮੂ, 5 ਜਨਵਰੀ
ਜੰਮੂ ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਵਿਚ ਅੱਜ ਵਾਹਨ ਦੇ ਸੜਕ ਤੋਂ ਤਿਲਕ ਕੇ ਹੇਠਾਂ ਨਦੀ ਵਿਚ ਡਿੱਗਣ ਨਾਲ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ ਡਰਾਈਵਰ ਸਮੇਤ ਦੋ ਲੋਕ ਲਾਪਤਾ ਹਨ। ਰਾਹਤ ਤੇ ਬਚਾਅ ਕਾਰਜ ਜਾਰੀ ਹਨ। ਹਾਦਸਾ ਪੱਡਾਰ ਇਲਾਕੇ ਵਿਚ ਹੋਇਆ। ਪੁਲੀਸ ਵੱਲੋਂ ਵਾਹਨ ਦੀ ਫੌਰੀ ਪਛਾਣ ਨਹੀਂ ਕੀਤੀ ਜਾ ਸਕੀ।
Advertisement
Advertisement
ਊਧਮਪੁਰ ਤੋਂ ਸੰਸਦ ਮੈਂਬਰ ਤੇ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਹਾਦਸੇ ਵਿਚ ਗਈਆਂ ਜਾਨਾਂ ’ਤੇ ਦੁੱਖ ਜਤਾਇਆ ਹੈ। ਉਂਝ ਉਨ੍ਹਾਂ ਕਿਹਾ ਕਿ ਰਾਹਤ ਤੇ ਬਚਾਅ ਕਾਰਜਾਂ ਨੂੰ ਲੈ ਕੇ ਉਹ ਉੱਚ ਅਧਿਕਾਰੀਆਂ ਦੇ ਸੰਪਰਕ ਵਿਚ ਹਨ। -ਪੀਟੀਆਈ
Advertisement