For the best experience, open
https://m.punjabitribuneonline.com
on your mobile browser.
Advertisement

ਤਾਜ਼ੀਏ ਕੱਢਣ ਮੌਕੇ ਕਰੰਟ ਲੱਗਣ ਤੇ ਛੱਤ ਡਿੱਗਣ ਕਰ ਕੇ 4 ਮੌਤਾਂ

06:18 AM Jul 18, 2024 IST
ਤਾਜ਼ੀਏ ਕੱਢਣ ਮੌਕੇ ਕਰੰਟ ਲੱਗਣ ਤੇ ਛੱਤ ਡਿੱਗਣ ਕਰ ਕੇ 4 ਮੌਤਾਂ
Advertisement

ਲਖਨਊ (ਯੂਪੀ):

Advertisement

ਯੂਪੀ ਦੇ ਗੋਂਡਾ, ਪ੍ਰਤਾਪਗੜ੍ਹ, ਬਲੀਆ, ਸੰਤ ਕਬੀਰ ਨਗਰ ਤੇ ਕਨੌਜ ਜ਼ਿਲ੍ਹਿਆਂ ਵਿਚ ਵੱਖ ਵੱਖ ਘਟਨਾਵਾਂ ’ਚ ਮੁਹੱਰਮ ਦੌਰਾਨ ਤਾਜ਼ੀਏ ਕੱਢੇ ਜਾਣ ਮੌਕੇ ਕਰੰਟ ਲੱਗਣ ਤੇ ਛੱਤ ਡਿੱਗਣ ਕਰ ਕੇ ਚਾਰ ਵਿਅਕਤੀਆਂ ਦੀ ਮੌਤ ਤੇ 26 ਹੋਰ ਜ਼ਖ਼ਮੀ ਹੋ ਗਏ। ਗੋਂਡਾ ਵਿਚ 12 ਸਾਲਾ ਬੱਚੇ ਅਸ਼ਰਫ਼ ਦੀ ਕਰੰਟ ਲੱਗਣ ਕਰਕੇ ਮੌਤ ਹੋ ਗਈ ਜਦੋਂਕਿ ਪੰਜ ਹੋਰ ਵੱਖ ਵੱਖ ਘਟਨਾਵਾਂ ਵਿਚ ਜ਼ਖ਼ਮੀ ਹੋ ਗਏ। ਪ੍ਰਤਾਪਗੜ੍ਹ ਜ਼ਿਲ੍ਹੇ ਵਿਚ ਬਾਬੂਗੰਜ ਰੇਲਵੇ ਗੇਟ ਨੇੜੇ ਤਾਜ਼ੀਏ ਦੇ ਹਾਈ ਟੈਨਸ਼ਨ ਤਾਰ ਦੇ ਸੰਪਰਕ ਵਿਚ ਆਉਣ ਨਾਲ 25 ਸਾਲਾ ਮੁਹੰਮਦ ਵਾਸਿਫ਼ ਦੀ ਜਾਨ ਜਾਂਦੀ ਰਹੀ ਹੈ। ਬਲੀਆ ਦੇ ਭਰਤਪੁਰ ਛਪਰਾ ਪਿੰਡ ਵਿਚ ਚਾਰ ਬੱਚੇ ਛੱਤ ਡਿੱਗਣ ਕਰਕੇ ਜ਼ਖ਼ਮੀ ਹੋ ਗਏ। ਇਹ ਬੱਚੇ ਛੱਤ ’ਤੇ ਖੜ੍ਹ ਕੇ ਤਾਜ਼ੀਏ ਦਾ ਜਲੂਸ ਦੇਖ ਰਹੇ ਸਨ। ਕੰਨੌਜ ਵਿਚ ਵੀ ਛੱਤ ਡਿੱਗਣ ਕਰਕੇ ਤਾਜ਼ੀਆ ਦੇਖ ਰਹੇ ਇਕ ਬੱਚੇ ਦੀ ਮੌਤ ਹੋ ਗਈ ਜਦੋਂਕਿ 14 ਹੋਰ ਜ਼ਖ਼ਮੀ ਹੋ ਗਏ। -ਪੀਟੀਆਈ

Advertisement
Author Image

joginder kumar

View all posts

Advertisement
Advertisement
×