For the best experience, open
https://m.punjabitribuneonline.com
on your mobile browser.
Advertisement

ਬਾਲੀ ਟਾਪੂ ਨੇੜੇ ਯਾਤਰੀ ਕਿਸ਼ਤੀ ਡੁੱਬਣ ਕਾਰਨ 4 ਦੀ ਮੌਤ, 30 ਤੋਂ ਵੱਧ ਲਾਪਤਾ

01:58 PM Jul 03, 2025 IST
ਬਾਲੀ ਟਾਪੂ ਨੇੜੇ ਯਾਤਰੀ ਕਿਸ਼ਤੀ ਡੁੱਬਣ ਕਾਰਨ 4 ਦੀ ਮੌਤ  30 ਤੋਂ ਵੱਧ ਲਾਪਤਾ
ਫੋਟੋ ਰਾਈਟਰਜ਼
Advertisement

ਜਕਾਰਤਾ, 3 ਜੁਲਾਈ

Advertisement

ਇੰਡੋਨੇਸ਼ੀਆ ਦੇ ਬਾਲੀ ਸਟਰੇਟ ਵਿੱਚ ਦਰਜਨਾਂ ਸਵਾਰੀਆਂ ਅਤੇ ਵਾਹਨਾਂ ਨੂੰ ਲੈ ਕੇ ਜਾ ਰਹੀ ਇੱਕ ਫੈਰੀ(ਕਿਸ਼ਤੀ) ਦੇ ਡੁੱਬਣ ਤੋਂ ਬਾਅਦ ਚਾਰ ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਹੋਈ ਹੈ।

Advertisement
Advertisement

ਇੰਡੋਨੇਸ਼ੀਆ ਦੀ ਨਿਊਜ਼ ਏਜੰਸੀ ਅੰਤਾਰਾ ਨੇ ਦੱਸਿਆ ਕਿ ਜਦੋਂ ਤੁਨੂ ਪ੍ਰਤਾਮਾ ਜਾਇਆ ਰੋਲ-ਆਨ/ਰੋਲ-ਆਫ ਜਹਾਜ਼ ਬਾਲੀ ਟਾਪੂ ਦੇ ਪਾਣੀ ਵਿੱਚ ਪਲਟ ਗਿਆ, ਇਸ ਸਮੇਂ ਵਿੱਚ 12 ਚਾਲਕ ਦਲ ਦੇ ਮੈਂਬਰ, 53 ਯਾਤਰੀ ਅਤੇ 22 ਵਾਹਨ ਮੌਜੂਦ ਸਨ। ਅਥਾਰਟੀਜ਼ ਅਨੁਸਾਰ ਜਹਾਜ਼ ਕਿਟਾਪੰਗ ਬੰਦਰਗਾਹ ਬਨਿਊਵਾਂਗੀ ਤੋਂ ਗਿਲੀਮਨੁਕ ਬਾਲੀ ਲਈ ਰਵਾਨਾ ਹੋਇਆ ਸੀ, ਸਵੇਰੇ 10:56 ਵਜੇ ਸਥਾਨਕ ਸਮੇਂ ’ਤੇ ਯਾਤਰਾ ਸ਼ੁਰੂ ਕਰਨ ਤੋਂ ਸਿਰਫ਼ 25 ਮਿੰਟ ਬਾਅਦ, ਰਾਤ ​​ਲਗਭਗ 11:20 ਵਜੇ ਡੁੱਬ ਗਿਆ।

ਘਟਨਾ ਦੀ ਪਹਿਲੀ ਰਿਪੋਰਟ ਗਿਲੀਮਨੁਕ ਦੇ ਪਾਣੀਆਂ ਵਿੱਚ ਡਿਊਟੀ ’ਤੇ ਤਾਇਨਾਤ ਇੱਕ ਬੰਦਰਗਾਹ ਗਸ਼ਤ ਅਧਿਕਾਰੀ ਵੱਲੋਂ ਕੀਤੀ ਗਈ ਸੀ।
ਨਾਨਾਂਗ ਸਿਗਿੱਟ ਸੂਰਬਾਇਆ ਐੱਸ.ਏ.ਆਰ. ਦਫ਼ਤਰ ਦੇ ਮੁਖੀ ਨੇ ਅੱਜ ਜਕਾਰਤਾ ਗਲੋਬ ਅਨੁਸਾਰ ਦੱਸਿਆ, ‘‘ਕੁੱਲ 65 ਲੋਕ ਸਵਾਰ ਸਨ। 23 ਬਚ ਗਏ, ਚਾਰ ਦੀ ਮੌਤ ਹੋ ਗਈ।’’ ਉਨ੍ਹਾਂ ਕਿਹਾ ਕਿ ਅਜੇ ਵੀ 38 ਲਾਪਤਾ ਵਿਅਕਤੀਆਂ ਦੀ ਤਲਾਸ਼ ਜਾਰੀ ਹੈ, ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਬਾਲੀ ਦੇ ਨੇਗਾਰਾ ਜਨਰਲ ਹਸਪਤਾਲ ਲਿਜਾਇਆ ਗਿਆ ਹੈ ਜਦੋਂ ਕਿ ਬਾਕੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ।

ਇੱਕ ਮੌਸਮ ਵਿਗਿਆਨ ਰਿਪੋਰਟ ਵਿੱਚ ਬਾਲੀ ਦੇ ਵਸਨੀਕਾਂ ਨੂੰ 29 ਜੂਨ ਤੋਂ 2 ਜੁਲਾਈ ਤੱਕ ਉੱਤਰੀ ਅਤੇ ਦੱਖਣੀ ਬਾਲੀ ਦੇ ਪਾਣੀਆਂ ਵਿੱਚ ਤੇਜ਼ ਹਵਾਵਾਂ ਅਤੇ ਵੱਡੀਆਂ ਲਹਿਰਾਂ ਪ੍ਰਤੀ ਸੁਚੇਤ ਰਹਿਣ ਦੀ ਸਲਾਹ ਦਿੱਤੀ ਗਈ ਸੀ। -ਏਐੱਨਆਈ

Advertisement
Author Image

Puneet Sharma

View all posts

Advertisement