ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦੋ ਥਾਵਾਂ ਤੋਂ 4.769 ਕਿਲੋ ਹੈਰੋਇਨ ਬਰਾਮਦ

08:39 AM Sep 14, 2024 IST

ਪੱਤਰ ਪ੍ਰੇਰਕ
ਤਰਨ ਤਾਰਨ, 13 ਸਤੰਬਰ
ਦੇਰ ਸ਼ਾਮ ਖਾਲੜਾ ਪੁਲੀਸ ਨੇ ਬੀਐੱਸਐੰਫ ਨਾਲ ਸਾਂਝੇ ਅਪਰੇਸ਼ਨ ਕਰਕੇ ਇਲਾਕੇ ਦੇ ਪਿੰਡ ਗਿੱਲਪਣ ਅਤੇ ਡੱਲ ਤੋਂ 4.769 ਕਿਲੋ ਹੈਰੋਇਨ ਅਤੇ ਡਰੋਨ ਬਰਾਮਦ ਕੀਤਾ| ਥਾਣੇ ਦੇ ਐੱਸਐੱਚਓ ਇੰਸਪੈਕਟਰ ਸਤਪਾਲ ਸਿੰਘ ਨੇ ਅੱਜ ਇਥੇ ਦੱਸਿਆ ਕਿ ਗਿੱਲਪਣ ਦੇ ਵਾਸੀ ਕਿਸਾਨ ਜਸਬੀਰ ਸਿੰਘ ਨੇ ਆਪਣੇ ਖੇਤ ਵਿੱਚ ਡਰੋਨ ਦੀ ਜਾਣਕਾਰੀ ਦਿੱਤੀ, ਜਿਸ ’ਤੇ ਉਨ੍ਹਾਂ ਨੇ ਬੀਐੱਸਐੱਫ਼ ਨਾਲ ਸਾਂਝੀ ਕਾਰਵਾਈ ਕਰਦਿਆਂ ਕਿਸਾਨ ਦੇ ਖੇਤਾਂ ਵਿੱਚੋਂ ਡਰੋਨ ਅਤੇ ਉਸ ਨਾਲ ਲਪੇਟੀ 4.250 ਕਿਲੋ ਹੈਰੋਇਨ ਬਰਾਮਦ ਕੀਤੀ। ਇਸ ਨਾਲ ਪੈਕਿੰਗ ਸਮੱਗਰੀ ਦਾ ਵਜ਼ਨ 1.250 ਕਿਲੋ ਸੀ|
ਇਸ ਦੇ ਨਾਲ ਹੀ ਪੁਲੀਸ ਅਤੇ ਬੀਐੱਸਐਫ਼ ਦੀ ਹੋਰ ਸਾਂਝੀ ਕਾਰਵਾਈ ਕਰਨ ’ਤੇ ਡੱਲ ਪਿੰਡ ਦੀ ਗਲੀ ਵਿੱਚੋਂ ਆ ਰਹੇ ਨੌਜਵਾਨ ਵਲੋਂ ਸੁੱਟੇ ਪੈਕਟ ਵਿੱਚੋਂ 519 ਗਰਾਮ ਹੈਰੋਇਨ ਬਰਾਮਦ ਕੀਤੀ ਗਈ| ਮੁਲਜ਼ਮ ਫ਼ਰਾਰ ਹੋਣ ਵਿੱਚ ਕਾਮਯਾਬ ਰਿਹਾ| ਇਹ ਨਸ਼ੀਲਾ ਪਦਾਰਥ ਮੁਲਜ਼ਮ ਨੇ ਡਰੋਨ ਦੀ ਮਦਦ ਨਾਲ ਪਾਕਿਸਤਾਨ ਵਾਲੇ ਪਾਸਿਓਂ ਮੰਗਵਾਇਆ ਸੀ| ਇਸ ਸਬੰਧੀ ਖਾਲੜਾ ਪੁਲੀਸ ਨੇ ਐੱਨਡੀਪੀਐੱਸ ਐਕਟ ਦੀ ਦਫ਼ਾ 21-ਸੀ, 61, 85 ਅਧੀਨ ਦੋ ਕੇਸ ਦਰਜ ਕੀਤੇ ਹਨ|

Advertisement

Advertisement