ਅਫਗਾਨਿਸਤਾਨ ’ਚ 4.7 ਸ਼ਿੱਦਤ ਦਾ ਭੂਚਾਲ
08:42 AM Mar 29, 2025 IST
ਕਾਬੁਲ, 29 ਮਾਰਚ
Advertisement
ਕੌਮੀ ਭੂਚਾਲ ਵਿਗਿਆਨ ਕੇਂਦਰ (NCS) ਨੇ ਕਿਹਾ ਕਿ ਸ਼ਨਿੱਚਵਾਰ ਸਵੇਰੇ 5:16 ਵਜੇ (IST) ਅਫਗਾਨਿਸਤਾਨ ਵਿੱਚ 4.7 ਦੀ ਸ਼ਿੱਦਤ ਦਾ ਭੂਚਾਲ ਆਇਆ। NCS ਦੇ ਅਨੁਸਾਰ ਭੂਚਾਲ 180 ਕਿਲੋਮੀਟਰ ਦੀ ਡੂੰਘਾਈ ’ਤੇ ਆਇਆ। ਐਕਸ ਪੋਸਟ ਵਿੱਚ NCS ਼ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ। ਇਸ ਦੌਰਾਨ ਕਿਸੇ ਵੀ ਜਾਨੀ ਨੁਕਸਾਨ ਜਾਂ ਵੱਡੇ ਨੁਕਸਾਨ ਦੀ ਕੋਈ ਤੁਰੰਤ ਰਿਪੋਰਟ ਨਹੀਂ ਹੈ। ਹੋਰ ਵੇਰਵਿਆਂ ਦੀ ਉਡੀਕ ਹੈ। ਏਅਐੱਆਈ
Advertisement
Advertisement