ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲੰਘੇ ਵਿੱਤੀ ਸਾਲ ਵਿੱਚ 4.7 ਕਰੋੜ ਨੌਕਰੀਆਂ ਮਿਲੀਆਂ: ਆਰਬੀਆਈ

07:19 AM Jul 10, 2024 IST

ਮੁੰਬਈ, 9 ਜੁਲਾਈ
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਅੰਕੜਿਆਂ ਮੁਤਾਬਕ ਵਿੱਤੀ ਸਾਲ 2023-24 ਦੌਰਾਨ ਭਾਰਤ ਨੇ ਲਗਪਗ 4.7 ਕਰੋੜ ਹੋਰ ਨੌਕਰੀਆਂ ਜੋੜੀਆਂ ਹਨ ਜਿਸ ਨਾਲ ਸਮੁੱਚੀ ਆਰਥਿਕਤਾ ਦੇ ਸਾਰੇ 27 ਸੈਕਟਰਾਂ ’ਚ ਕਰਮਚਾਰੀਆਂ ਦੀ ਕੁੱਲ ਗਿਣਤੀ ਵਧ ਕੇ 64.33 ਕਰੋੜ ਹੋ ਗਈ ਹੈ।
ਆਰਬੀਆਈ ਵੱਲੋਂ ਆਪਣੀ ਵੈੱਬਸਾਈਟ ’ਤੇ ਉਦਯੋਗ ਪੱਧਰ ’ਤੇ ਉਤਪਾਦਕਤਾ ਮਾਪਕ ‘ਭਾਰਤ ਕੇਐੱਲਈਐੱਮਐੱਸ’ ਤਹਿਤ ਜਾਰੀ ਅੰਕੜਿਆਂ ਮੁਤਾਬਕ ਮਾਰਚ 2023 ਦੇ ਅੰਤ ਤੱਕ ਇਨ੍ਹਾਂ 27 ਸੈਕਟਰਾਂ ’ਚ ਕੰਮ ਕਰਨ ਵਾਲੇ ਲੋਕਾਂ ਦੀ ਗਿਣਤੀ 59.67 ਕਰੋੜ ਸੀ। ਇਸ ਵਿੱਚ ਕੇਐੱਲਈਐੱਮਐੱਸ ਤੋਂ ਭਾਵ ਪੂੰਜੀ (ਕੇ), ਲੇਬਰ (ਐੱਲ) ਊਰਜਾ (ਈ) ਸਮੱਗਰੀ (ਐੱਮ) ਅਤੇ ਸਰਵਿਸ (ਐੱਸ) ਹੈ। ਅੰਕੜਿਆਂ ’ਚ ਸਮੁੱਚੇ ਭਾਰਤੀ ਅਰਥਚਾਰੇ ਦੇ 27 ਸੈਕਟਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਤਰ੍ਹਾਂ ਖੇਤੀ, ਵਪਾਰ, ਵਿੱਤੀ ਸੇਵਾਵਾਂ ਸਣੇ 27 ਸੈਕਟਰਾਂ ’ਚ ਕੰਮ ਰਹੇ ਲੋਕਾਂ ਦੀ ਗਿਣਤੀ 2023-24 ਵਿੱਚ 6 ਫ਼ੀਸਦ ਵਧੀ ਜਦਕਿ ਇਸ ਤੋਂ ਪਿਛਲੇ ਸਾਲ ਇਹ 3.2 ਫ਼ੀਸਦ ਵਧੀ ਸੀ।
ਕੇਐੱਲਈਐੱਮਐੱਸ ਅੰਕੜਿਆਂ ਮੁਤਾਬਕ ਪਿਛਲੇ ਪੰਜ ਸਾਲਾਂ ’ਚ ਕੁੱਲ ਰੁਜ਼ਗਾਰ 2019-20 ਦੇ 53.44 ਕਰੋੜ ਤੋਂ ਵਧ ਕੇ 64.33 ਕਰੋੜ ਹੋ ਗਿਆ। ਰਿਪੋਰਟ ਮੁਤਾਬਕ ਵਿੱਤੀ ਸਾਲ 2022-23 ’ਚ ਖੇਤੀ, ਸ਼ਿਕਾਰ, ਵਣ ਅਤੇ ਮੱਛੀ ਫੜਨ ਦੇ ਸੈਕਟਰ ’ਚ 25.3 ਕਰੋੜ ਵਿਅਕਤੀਆਂ ਨੂੰ ਰੁਜ਼ਗਾਰ ਦਿੱਤਾ ਗਿਆ ਸੀ। ਇਹ ਅੰਕੜਾ 2021-22 ’ਚ 24.82 ਕਰੋੜ ਸੀ। ਇਸ ਤੋਂ ਇਲਾਵਾ 2022-23 ਵਿੱਚ ਜ਼ਿਕਰਯੋਗ ਰੁਜ਼ਗਾਰ ਦੇਣ ਵਾਲਿਆਂ ’ਚ ਨਿਰਮਾਣ, ਵਪਾਰ ਅਤੇ ਟਰਾਂਸਪੋਰਟ ਸੈਕਟਰ ਸ਼ਾਮਲ ਸਨ। -ਪੀਟੀਆਈ

Advertisement

Advertisement