For the best experience, open
https://m.punjabitribuneonline.com
on your mobile browser.
Advertisement

ਪਤੀ-ਪਤਨੀ ਦੇ ਖਾਤੇ ’ਚੋਂ 4.40 ਲੱਖ ਕਢਵਾਏ

10:30 AM Apr 13, 2024 IST
ਪਤੀ ਪਤਨੀ ਦੇ ਖਾਤੇ ’ਚੋਂ 4 40 ਲੱਖ ਕਢਵਾਏ
Advertisement

ਪੱਤਰ-ਪ੍ਰੇਰਕ
ਜਗਰਾਉਂ, 12 ਅਪਰੈਲ
ਇੱਥੋਂ ਦੇ ਮੁਹੱਲਾ ਰਾਮ ਨਗਰ ਵਸਨੀਕ ਵਿਅਕਤੀ ਤੇ ਉਸ ਦੀ ਪਤਨੀ ਨੂੰ ਪਾਰਟ ਟਾਈਮ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਉਨ੍ਹਾਂ ਦੇ ਬੈਂਕ ਖਾਤੇ ਵਿੱਚੋਂ 4.40 ਲੱਖ ਰੁਪਏ ਕਢਵਾ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਨੇ ਪੀੜਤ ਜੋੜੇ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਪੀੜਤ ਰੀਆ ਬਾਂਸਲ ਅਤੇ ਭਰਤ ਬਾਂਸਲ ਨੇ ਦੱਸਿਆ ਕਿ ਉਨ੍ਹਾਂ ਦੇ ਮੋਬਾਈਲ ’ਤੇ ਪਾਰਟ ਟਾਈਮ ਨੌਕਰੀ ਦਾ ਇੱਕ ਸੁਨੇਹਾ ਆਇਆ ਸੀ। ਉਨ੍ਹਾਂ ਦਿੱਤੇ ਆਦੇਸ਼ਾਂ ਰਾਹੀਂ ਗੱਲਬਾਤ ਕੀਤੀ। ਠੱਗਾਂ ਨੇ ਉਨ੍ਹਾਂ ਨੂੰ ਇੱਕ ਫਲਿੱਪਕਾਰਟ ਵੈੱਬਸਾਈਟ ਦੇ ਲਿੰਕ ’ਤੇ ਕਲਿੱਕ ਕਰਨ ਲਈ ਪ੍ਰੇਰਿਤ ਕੀਤਾ। ਜਦੋਂ ਇੰਨ੍ਹਾਂ ਨੇ ਲਾਲਚ ’ਚ ਆ ਕੇ ਕਲਿੱਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਸਦੇ ਪ੍ਰੋਡੱਕਟ ਨੂੰ ਤੁਸੀਂ ‘ਵਿਸ਼ ਲਿਸਟ’ ਵਿੱਚ ਪਾਓ ਤੇ ਤੁਹਾਨੂੰ ਰੁਪਏ ਮਿਲਣਗੇ। ਪਤੀ-ਪਤਨੀ ਨੂੰ ਸਾਈਬਰ ਠੱਗਾਂ ਨੇ ਆਪਣੇ ਬੁਣੇ ਜਾਲ ਵਿੱਚ ਐਸਾ ਫਸਾਇਆ ਕਿ ਉਨ੍ਹਾਂ ਨੂੰ ਪਹਿਲਾਂ ਤਾਂ ਛੋਟੇ-ਛੋਟੇ ਟਾਸਕਾਂ ਰਾਹੀਂ ਰੁਪਏ ਵਾਪਸ ਮਿਲੇ, ਫਿਰ ਇੱਕ ਦਿਨ ਅਜਿਹਾ ਟਾਸਕ ਆ ਗਿਆ ਤੇ ਉਨ੍ਹਾਂ ਨੂੰ ਇੱਕ ਟੈਲੀਗ੍ਰਾਮ ਗਰੁੱਪ ਵਿੱਚ ਸ਼ਾਮਲ ਕੀਤਾ ਗਿਆ। ਉਪਰੰਤ ਪੈਸੇ ਦੇਣ ਦੀ ਥਾਂ ਮੰਗਣੇ ਸ਼ੁਰੂ ਕਰ ਦਿੱਤੇ। ਹੌਲੀ-ਹੌਲੀ ਭਰਤ ਬਾਂਸਲ ਅਤੇ ਰੀਆ ਬਾਂਸਲ ਦੇ ਅਕਾਊਂਟ ’ਚੋਂ ਪੈਸੇ ਨਿਕਲਣ ਲੱਗੇ ਤੇ ਚਾਰ ਲੱਖ 40 ਹਜ਼ਾਰ ਰੁਪਏ ਕਢਵਾ ਲਏ। ਦੋਵਾਂ ਵੱਲੋਂ ਸੀਨੀਅਰ ਪੁਲੀਸ ਕਪਤਾਨ ਨਵਨੀਤ ਸਿੰਘ ਬੈਂਸ ਨੂੰ ਸ਼ਿਕਾਇਤ ਦਿੱਤੀ ਹੈ ਜਿਸ ਮਗਰੋਂ ਅਣਪਛਾਤਿਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਸ ਸਬੰਧੀ ਸੀਨੀਅਰ ਪੁਲੀਸ ਕਪਤਾਨ ਨਵਨੀਤ ਸਿੰਘ ਬੈਂਸ ਨੇ ਸਾਈਬਰ ਕਰਾਈਮ ਰਾਹੀਂ ਲੁੱਟ ਦੀਆਂ ਵੱਧ ਰਹੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੇ ਲਾਲਚ ਵਿੱਚ ਫਸਣ ਅਤੇ ਅਜਿਹੇ ਮੋਬਾਈਲ ਮਾਫੀਏ ਵਾਲੇ ਠੱਗਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ।

Advertisement

Advertisement
Author Image

joginder kumar

View all posts

Advertisement
Advertisement
×