ਅਸਾਮ ਵਿਚ 4.2 ਸ਼ਿੱਦਤ ਵਾਲੇ ਭੂਚਾਲ ਦੇ ਝਟਕੇ
07:34 AM Oct 14, 2024 IST
ਗੁਹਾਟੀ: ਅਸਾਮ ਵਿਚ ਅੱਜ ਸਵੇਰੇ ਆਏ ਭੂਚਾਲ ਨੇ ਰਾਜ ਦੇ ਉੱਤਰ-ਕੇਂਦਰੀ ਹਿੱਸੇ ਨੂੰ ਹਿਲਾ ਕੇ ਰੱਖ ਦਿੱਤਾ। ਰਿਕਟਰ ਪੈਮਾਨੇ ’ਤੇ ਭੂਚਾਲ ਦੀ ਤੀਬਰਤਾ 4.2 ਮਾਪੀ ਗਈ। ਉਂਝ ਹਾਲ ਦੀ ਘੜੀ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਸਿਸਮੋਲੋਜੀ ਬਾਰੇ ਕੌਮੀ ਸੈਂਟਰ ਦੀ ਰਿਪੋਰਟ ਮੁਤਾਬਕ ਅੱਜ ਸਵੇਰੇ 7:47 ਵਜੇ ਬ੍ਰਹਮਪੁੱਤਰ ਦੇ ਉੱਤਰੀ ਕੰਢੇ ’ਤੇ ਪੈਂਦੇ ਉਦਲਗੁਰੀ ਜ਼ਿਲ੍ਹੇ ਵਿਚ ਜ਼ਮੀਨ ਤੋਂ 15 ਕਿਲੋਮੀਟਰ ਦੀ ਡੂੰਘਾਈ ਵਿਚ ਭੂਚਾਲ ਦੇ ਝਟਕੇ ਰਿਕਾਰਡ ਕੀਤੇ ਗਏ। ਭੂਚਾਲ ਦਾ ਕੇਂਦਰ ਅਸਾਮ-ਅਰੁਣਾਚਲ ਪ੍ਰਦੇਸ਼ ਬਾਰਡਰ ਨੇੜੇ ਗੁਹਾਟੀ ਤੋਂ 105 ਕਿਲੋਮੀਟਰ ਤੇ ਤੇਜ਼ਪੁਰ ਤੋਂ 48 ਕਿਲੋਮੀਟਰ ਦੂਰੀ ਉੱਤੇ ਸੀ। ਗੁਆਂਢੀ ਦਰਾਂਗ, ਤਾਮੁਲਪੁਰ, ਸੋਨਿਤਪੁਰ, ਕਾਮਰੂਪ ਤੇ ਬਿਸਵਨਾਥ ਜ਼ਿਲ੍ਹਿਆਂ, ਬ੍ਰਹਮਪੁੱਤਰ ਦੇ ਦੱਖਣੀ ਕੰਢੇ ਮੋਰੀਗਾਓਂ ਤੇ ਨਗਾਓਂ ਵਿਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਪੱਛਮੀ ਅਰੁਣਾਚਲ ਪ੍ਰਦੇਸ਼ ਤੇ ਪੂਰਬੀ ਭੂਟਾਨ ਦੇ ਕੁਝ ਇਲਾਕਿਆਂ ’ਚ ਵੀ ਝਟਕੇ ਮਹਿਸੂਸ ਕੀਤੇ ਗਏ। -ਪੀਟੀਆਈ
Advertisement
Advertisement