For the best experience, open
https://m.punjabitribuneonline.com
on your mobile browser.
Advertisement

4.05 ਲੱਖ ਲੈ ਕੇ ਦਿੱਲੀ ਤੋਂ ਕੈਨੇਡਾ ਦੀਆਂ ਜਾਅਲੀ ਹਵਾਈ ਟਿਕਟਾਂ ਦਿੱਤੀਆਂ

07:40 AM Mar 15, 2024 IST
4 05 ਲੱਖ ਲੈ ਕੇ ਦਿੱਲੀ ਤੋਂ ਕੈਨੇਡਾ ਦੀਆਂ ਜਾਅਲੀ ਹਵਾਈ ਟਿਕਟਾਂ ਦਿੱਤੀਆਂ
Advertisement

ਪੱਤਰ ਪ੍ਰੇਰਕ
ਧਾਰੀਵਾਲ, 14 ਮਾਰਚ
ਦਿੱਲੀ ਤੋਂ ਕੈਨੇਡਾ ਜਾਣ ਲਈ ਤਿੰਨ ਹਵਾਈ ਟਿਕਟਾਂ ਦੇ 4.05 ਲੱਖ ਰੁਪਏ ਲੈ ਕੇ ਜਾਅਲੀ ਟਿਕਟਾਂ ਦੇਣ ਦੇ ਦੋਸ਼ ਹੇਠ ਥਾਣਾ ਧਾਰੀਵਾਲ ਵਿੱਚ ਪੁਲੀਸ ਨੇ ਇੱਕ ਵਿਅਕਤੀ ਵਿਰੁੱਧ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ।
ਥਾਣਾ ਧਾਰੀਵਾਲ ਦੇ ਸਬ ਇੰਸਪੈਕਟਰ ਬਲਦੇਵ ਸਿੰਘ ਨੇ ਦੱਸਿਆ ਕਿ ਪੁਲੀਸ ਅਧਿਕਾਰੀਆਂ ਕੋਲੋਂ ਇਨਸਾਫ਼ ਦੀ ਮੰਗ ਕਰਦਿਆਂ ਦਰਖ਼ਾਸਤ ਦੇਣ ਵਾਲਿਆਂ ਸੁਖਦੀਪ ਕੌਰ ਪਤਨੀ ਜਸਵੰਤ ਸਿੰਘ ਵਾਸੀ ਮੱਲੀਆਂ ਫਕੀਰਾਂ ਨੇ ਆਪਣੀ ਲੜਕੀ ਹਰਲੀਨ ਕੌਰ ਅਤੇ ਸੇਵਾ ਸਿੰਘ ਪੁੱਤਰ ਚਰਨ ਸਿੰਘ ਵਾਸੀ ਕੋਟਲੀ ਸ਼ਾਹਪੁਰ (ਗੁਰਦਾਸਪੁਰ) ਨੇ ਆਪਣੀ ਨੂੰਹ ਜਸ਼ਨਪ੍ਰੀਤ ਕੌਰ ਅਤੇ ਪਲਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਸ਼ੇਖੂਪੁਰ ਨੇ ਆਪਣੀ ਲੜਕੀ ਸਿਮਰਨਜੀਤ ਕੌਰ ਨੂੰ ਦਿੱਲੀ ਤੋਂ ਕੈਨੇਡਾ ਭੇਜਣ ਲਈ ਅਮਿਤ ਕੁਮਾਰ ਵਾਸੀ ਬੁਢਲਾਡਾ, ਜ਼ਿਲ੍ਹਾ ਮਾਨਸਾ ਨੂੰ ਦਿੱਲੀ ਤੋਂ ਕੈਨੇਡਾ ਦੀ ਹਵਾਈ ਟਿਕਟ ਲੈ ਕੇ ਦੇਣ ਲਈ 1,35,000 ਰੁਪਏ ਦੇ ਹਿਸਾਬ ਨਾਲ ਕੁੱਲ 4,0,5000 ਰੁਪਏ ਦਿੱਤੇ ਸਨ ਪਰ ਅਮਿਤ ਕੁਮਾਰ ਨੇ ਉਨ੍ਹਾਂ ਤਿੰਨਾਂ ਨੂੰ ਦਿੱਲੀ ਤੋਂ ਕੈਨੇਡਾ ਜਾਣ ਦੀਆਂ ਜਾਅਲੀ ਹਵਾਈ ਟਿਕਟਾਂ ਦੇ ਕੇ ਉਨ੍ਹਾਂ ਨਾਲ ਠੱਗੀ ਮਾਰ ਕੇ ਧੋਖਾਧੜੀ ਕੀਤੀ ਹੈ। ਥਾਣਾ ਧਾਰੀਵਾਲ ਦੇ ਸਬ ਇੰਸਪੈਕਟਰ ਬਲਦੇਵ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਡੀਐੱਸਪੀ ਪੀਬੀਆਈ ਗੁਰਦਾਸਪੁਰ ਵੱਲੋਂ ਕੀਤੇ ਜਾਣ ਤੋਂ ਬਾਅਦ ਥਾਣਾ ਧਾਰੀਵਾਲ ਵਿੱਚ ਅਮਿਤ ਕੁਮਾਰ ਵਿਰੁੱਧ ਧਾਰਾ 420 ਤਹਿਤ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Advertisement

Advertisement
Author Image

joginder kumar

View all posts

Advertisement
Advertisement
×