ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚੰਡੀਗੜ੍ਹ ਗੌਰਮਿੰਟ ਟਰਾਂਸਪੋਰਟ ਯੂਨੀਅਨ ਦੀ ਚੋਣ ’ਚ ‘ਸ਼ੇਰ’ ਪੈਨਲ ਮੁੜ ਜੇਤੂ

10:11 PM Jun 29, 2023 IST

ਪੱਤਰ ਪ੍ਰੇਰਕ

Advertisement

ਚੰਡੀਗੜ੍ਹ, 23 ਜੂਨ

ਚੰਡੀਗੜ੍ਹ ਗੌਰਮਿੰਟ ਟਰਾਂਸਪੋਰਟ ਯੂਨੀਅਨ ਦੀ ਸਾਲਾਨਾ ਚੋਣ ਵਿੱਚ ਇਸ ਵਾਰ ਵੀ ‘ਸ਼ੇਰ’ ਪੈਨਲ ਨੇ ਜਿੱਤ ਹਾਸਲ ਕੀਤੀ ਹੈ। ਇਸ ਦੇ ਚਲਦਿਆਂ ਜਸਵੰਤ ਸਿੰਘ ਜੱਸਾ ਫਿਰ ਤੋਂ ਪ੍ਰਧਾਨ ਅਤੇ ਸਤਿੰਦਰ ਸਿੰਘ ਜਨਰਲ ਸਕੱਤਰ ਚੁਣ ਲਏ ਗਏ ਹਨ।

Advertisement

ਵੇਰਵਿਆਂ ਮੁਤਾਬਕ ਕੁੱਲ 1386 ਵਿੱਚੋਂ 1312 ਵੋਟਾਂ ਪੋਲ ਹੋਈਆਂ ਅਤੇ ਤਿੰਨ ਵੋਟਾਂ ਸਹੀ ਨਹੀਂ ਸਨ। ‘ਸ਼ੇਰ’ ਪੈਨਲ ਨੇ 605 ਵੋਟਾਂ ਹਾਸਲ ਕਰਕੇ ਚੋਣ ਜਿੱਤੀ ਜਦੋਂਕਿ ‘ਰੇਲ ਇੰਜਣ’ ਪੈਨਲ ਨੂੰ 603 ਵੋਟਾਂ ਪਈਆਂ। ਚੋਣ ਨਿਸ਼ਾਨ ‘ਕ੍ਰਾਸ ਮਸ਼ਾਲ’ ਵਾਲੇ ਪੈਨਲ ਨੂੰ 101 ਵੋਟਾਂ ਮਿਲੀਆਂ।

ਚੋਣ ਕਮਿਸ਼ਨਰ ਮਲਕੀਅਤ ਸਿੰਘ ਪਪਨੇਜਾ ਅਤੇ ਡਿਪਟੀ ਚੋਣ ਕਮਿਸ਼ਨਰ ਵਿਨੋਦ ਕੁਮਾਰ ਵੱਲੋਂ ਐਲਾਨੇ ਨਤੀਜਿਆਂ ਮੁਤਾਬਕ ਜਸਵੰਤ ਸਿੰਘ ਜੱਸਾ ਪ੍ਰਧਾਨ, ਗੁਰਨਾਮ ਸਿੰਘ ਡਰਾਈਵਰ ਨੰਬਰ 394 ਮੀਤ ਪ੍ਰਧਾਨ, ਸਤਿੰਦਰ ਸਿੰਘ ਸਬ-ਇੰਸਪੈਕਟਰ ਜਨਰਲ ਸਕੱਤਰ, ਮਨਦੀਪ ਸਿੰਘ ਕੰਡਕਟਰ ਨੰਬਰ 29 ਵਿੱਤ ਸਕੱਤਰ ਚੁਣੇ ਗਏ ਹਨ।

ਸੀਟੀਯੂ ਮੁਲਾਜ਼ਮਾਂ ਵੱਲੋਂ ਜੇਤੂ ਉਮੀਦਵਾਰਾਂ ਦੇ ਗਲਾਂ ਵਿੱਚ ਫੁੱਲਾਂ ਦੇ ਹਾਰ ਪਹਿਨਾ ਕੇ ਅਤੇ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਅਤੇ ਢੋਲ ਦੀ ਥਾਪ ਉੱਤੇ ਭੰਗੜੇ ਵੀ ਪਾਏ ਗਏ।

ਇਸ ਮੌਕੇ ਪ੍ਰਧਾਨ ਜਸਵੰਤ ਸਿੰਘ ਜੱਸਾ, ਜਨਰਲ ਸਕੱਤਰ ਸਤਿੰਦਰ ਸਿੰਘ ਨੇ ਸੀਟੀਯੂ ਦੇ ਸਮੂਹ ਮੁਲਾਜ਼ਮਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ‘ਸ਼ੇਰ’ ਪੈਨਲ ਨੂੰ ਲਗਾਤਾਰ ਦੂਜੀ ਵਾਰ ਜਿਤਾ ਕੇ ਮੁਲਾਜ਼ਮਾਂ ਨੇ ਇਸ ਪੈਨਲ ਵੱਲੋਂ ਪਹਿਲਾਂ ਕੀਤੇ ਕੰਮਾਂ ਉੱਤੇ ਮੋਹਰ ਲਗਾਈ ਹੈ। ਉਨ੍ਹਾਂ ਨੇ ਮੁਲਾਜ਼ਮਾਂ ਨੂੰ ਵਿਸ਼ਵਾਸ ਦਿਵਾਇਆ ਯੂਨੀਅਨ ਵੱਲੋਂ ਮੁਲਾਜ਼ਮਾਂ ਦੀ ਭਲਾਈ ਲਈ ਅਤੇ ਮੰਗਾਂ ਦੀ ਪੂਰਤੀ ਲਈ ਪੂਰੀ ਮਿਹਨਤ ਨਾਲ ਕੰਮ ਕੀਤਾ ਜਾਵੇਗਾ।

Advertisement
Tags :
‘ਸ਼ੇਰ’ਗੌਰਮਿੰਟਚੰਡੀਗੜ੍ਹਜੇਤੂਟਰਾਂਸਪੋਰਟਪੈਨਲਯੂਨੀਅਨ
Advertisement