ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਨੀਪੈਗ ਵਿੱਚ ‘ਪੰਜਾਬੀ ਕਵਿਤਾ ਉਚਾਰਨ ਮੁਕਾਬਲਾ’

07:49 PM Jun 29, 2023 IST

ਸੁਰਿੰਦਰ ਮਾਵੀ

Advertisement

ਵਿਨੀਪੈਗ, 27 ਜੂਨ

ਕੈਨੇਡਾ ਵਿੱਚ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਸਰਗਰਮ ‘ਐਸੋਸੀਏਸ਼ਨ ਫਾਰ ਪ੍ਰਮੋਸ਼ਨ ਆਫ ਪੰਜਾਬੀ ਲੈਂਗੂਏਜ ਐਜੂਕੇਸ਼ਨ ਵਿਨੀਪੈੱਗ’ ਵੱਲੋਂ ਕਵਿਤਾ ਉਚਾਰਨ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਨੂੰ ਵੱਖ-ਵੱਖ ਉਮਰ ਵਰਗਾਂ ‘ਚ ਵੰਡਿਆ ਗਿਆ, ਜਿਸ ਅਨੁਸਾਰ 5 ਤੋਂ 10 ਸਾਲ, 10 ਤੋਂ 15 ਸਾਲ ਅਤੇ 15 ਤੋਂ 18 ਸਾਲ ਦੇ ਬੱਚਿਆਂ ਨੇ ਖ਼ੂਬਸੂਰਤ ਅੰਦਾਜ਼ ਵਿੱਚ ਕਵਿਤਾਵਾਂ ਸੁਣਾਈਆਂ।

Advertisement

ਇਸ ਦੌਰਾਨ ਮੁਖਤਿਆਰ ਸਿੰਘ, ਮੰਗਤ ਸਹੋਤਾ, ਮਹਿੰਦਰ ਸਰਾਂ, ਜਗਦੀਪ ਤੂਰ, ਨਵਨੀਤ ਕੌਰ, ਜੈਦੀਪ ਕੌਰ ਅਤੇ ਤਰਨਜੀਤ ਤੂਰ ਨੇ ਸਮੁੱਚੇ ਸਮਾਗਮ ਦੀ ਕਾਰਵਾਈ ਬਹੁਤ ਸੁਚੱਜੇ ਢੰਗ ਨਾਲ ਚਲਾਈ। ਉਨ੍ਹਾਂ ਮਾਂ ਬੋਲੀ ਪੰਜਾਬੀ ਨੂੰ ਪਬਲਿਕ ਸਕੂਲਾਂ ਤੱਕ ਲਿਜਾਣ ਅਤੇ ਇਸ ਨੂੰ ਕੈਨੇਡਾ ਵਿੱਚ ਪੱਕੇ ਪੈਰੀਂ ਕਰਨ ਲਈ ਪੰਜਾਬੀਆਂ ਦਾ ਸਾਥ ਮੰਗਿਆ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਬਬਨੀਤ ਕੌਰ ਨੇ ਨਿਭਾਈ। ਅੰਤ ਵਿਚ ਮੁਕਾਬਲੇ ‘ਚ ਹਿੱਸਾ ਲੈਣ ਵਾਲੇ ਬੱਚਿਆਂ ਦਾ ਸਨਮਾਨ ਕੀਤਾ ਗਿਆ।

Advertisement
Tags :
ਉਚਾਰਨਕਵਿਤਾਪੰਜਾਬੀਮੁਕਾਬਲਾ’ਵਿੱਚਵਿਨੀਪੈਗ