‘ਇਕ ਸ਼ਾਮ, ਸ਼ਿਵ ਕੁਮਾਰ ਦੇ ਨਾਮ’ ਸਮਾਰੋਹ 10 ਨੂੰ
10:48 PM Jun 23, 2023 IST
ਨਵੀਂ ਦਿੱਲੀ: ਪੰਜਾਬੀ ਸਾਹਿਤ ਸਭਾ ਵੱਲੋਂ ਆਪਣੇ ਪੰਜਾਬੀ ਭਵਨ ਵਿਚ ‘ਇੱਕ ਸ਼ਾਮ, ਸ਼ਿਵ ਕੁਮਾਰ ਦੇ ਨਾਮ’ ਸਮਾਰੋਹ 10 ਜੂਨ ਨੂੰ ਕਰਵਾਇਆ ਜਾਵੇਗਾ। ਸਭਾ ਦੇ ਚੇਅਰਪਰਸਨ ਡਾ. ਰੇਣੂਕਾ ਸਿੰਘ ਦੇ ਹਵਾਲੇ ਨਾਲ ਪੰਜਾਬੀ ਭਵਨ ਦੇ ਡਾਇਰੈਕਟਰ ਬਲਬੀਰ ਮਾਧੋਪੁਰੀ ਨੇ ਦੱਸਿਆ ਕਿ ਸ਼ਿਵ ਕੁਮਾਰ ਦੇ ਗੂਹੜੇ ਦੋਸਤ ਰਹੇ ਪ੍ਰੋ. ਗੁਲਜ਼ਾਰ ਸਿੰਘ ਸੰਧੂ ਉਨ੍ਹਾਂ ਬਾਰੇ ਆਪਣੀਆਂ ਯਾਦਾਂ ਸਾਂਝੀਆਂ ਕਰਨਗੇ। ਡਾ. ਜਸਬੀਰ ਕੌਰ, ਪਟਿਆਲਾ ਸ਼ਿਵ ਕੁਮਾਰ ਦੀਆਂ ਕਵਿਤਾਵਾਂ/ਗਜ਼ਲਾਂ ਸਰੋਤਿਆਂ ਨੂੰ ਸੁਣਾਉਣਗੇ, ਜਦ ਕਿ ਪੂਨਮ ਸਿੰਘ ਪ੍ਰੀਤਲੜੀ ਸ਼ਿਵ ਦੀਆਂ ਕਵਿਤਾਵਾਂ ਪੜ੍ਹ ਕੇ ਸੁਣਾਉਣਗੇ। -ਪੱਤਰ ਪ੍ਰੇਰਕ
Advertisement
Advertisement