For the best experience, open
https://m.punjabitribuneonline.com
on your mobile browser.
Advertisement

‘ਆਪ’ ਵਿਧਾਇਕ ਪਰਵਾਸੀ ਔਰਤ ਦੀ ਜ਼ਮੀਨ ਦੱਬਣ ਦੇ ਮਾਮਲੇ ’ਚ ਘਿਰਿਆ

07:52 PM Jun 29, 2023 IST
‘ਆਪ’ ਵਿਧਾਇਕ ਪਰਵਾਸੀ ਔਰਤ ਦੀ ਜ਼ਮੀਨ ਦੱਬਣ ਦੇ ਮਾਮਲੇ ’ਚ ਘਿਰਿਆ
Advertisement

ਰਾਮ ਗੋਪਾਲ ਰਾਏਕੋਟੀ

Advertisement

ਰਾਏਕੋਟ, 27 ਜੂਨ

ਜਗਰਾਉਂ ਵਿੱਚ ਐੱਨਆਰਆਈ ਪਰਿਵਾਰ ਦੀ ਕੋਠੀ ਦਾ ਮਾਮਲਾ ਅਜੇ ਠੰਢਾ ਵੀ ਨਹੀਂ ਸੀ ਹੋਇਆ ਕਿ ਇੱਕ ਹੋਰ ਪਰਵਾਸੀ ਪੰਜਾਬੀ ਔਰਤ ਨੇ ਹਲਕਾ ਰਾਏਕੋਟ ਦੇ ‘ਆਪ’ ਵਿਧਾਇਕ ‘ਤੇ ਜ਼ਮੀਨੀ ਮਾਮਲੇ ਵਿੱਚ ਗੰਭੀਰ ਦੋਸ਼ ਲਾ ਦਿੱਤੇ ਹਨ। ਪੀੜਤਾ ਨੇ ਦੋਸ਼ ਲਾਇਆ ਕਿ ਕੁਝ ਵਿਅਕਤੀਆਂ ਨੇ ਵਿਧਾਇਕ ਦੀ ਸ਼ਹਿ ‘ਤੇ ਉਸ ਦੀ ਪੁਸ਼ਤੈਨੀ ਜ਼ਮੀਨ ‘ਤੇ ਕਥਿਤ ਨਾਜਾਇਜ਼ ਕਬਜ਼ਾ ਕਰ ਲਿਆ ਹੈ। ਪਰਵਾਸੀ ਪੰਜਾਬੀ ਵਿਧਵਾ ਰਾਜਵਿੰਦਰ ਕੌਰ ਪਤਨੀ ਮਰਹੂਮ ਹਰਪਾਲ ਸਿੰਘ ਨੇ ਅੱਜ ਇੱਥੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਉਹ ਕੈਨੇਡਾ ਦੀ ਨਾਗਰਿਕ ਹੈ ਅਤੇ ਉਸ ਦੇ ਪਤੀ ਹਰਪਾਲ ਸਿੰਘ ਦੀ ਰਾਏਕੋਟ ‘ਚ ਪੁਸ਼ਤੈਨੀ ਜ਼ਮੀਨ ਹੈ, ਜਿਨ੍ਹਾਂ ਦੀ 2020 ‘ਚ ਕੈਨੇਡਾ ਵਿੱਚ ਮੌਤ ਹੋ ਚੁੱਕੀ ਹੈ। ਉਸ ਨੇ ਦੱਸਿਆ ਕਿ ਉਸ ਦੀ ਸੱਸ ਤੇਜਿੰਦਰ ਕੌਰ ਨੇ ਜ਼ਮੀਨ ਦੀ ਰਜਿਸਟਰੀ ਆਪਣੇ ਭਰਾ ਬਲਜਿੰਦਰ ਸਿੰਘ ਦੇ ਨਾਮ ਕਰਵਾ ਦਿੱਤੀ ਸੀ। ਇਸ ਮਾਮਲੇ ‘ਚ ਉਸ ਵੱਲੋਂ ਅਦਾਲਤ ‘ਚ ਚੁਣੌਤੀ ਦੇਣ ‘ਤੇ ਅਦਾਲਤ ਵੱਲੋਂ ਸਟੇਟਸ-ਕੋ ਦੇ ਹੁਕਮ ਦਿੱਤੇ ਗਏ ਹਨ ਪਰ ਇਸ ਦੇ ਬਾਵਜੂਦ ਵਿਧਾਇਕ ਹਾਕਮ ਸਿੰਘ ਦੀ ਸ਼ਹਿ ‘ਤੇ ਦਵਿੰਦਰ ਸਿੰਘ ਤੇ ਉਸ ਦੇ ਸਾਥੀਆਂ ਨੇ ਬਲਜਿੰਦਰ ਸਿੰਘ ਕੋਲੋਂ ਪੰਜ ਏਕੜ ਜ਼ਮੀਨ ਦੀ ਰਜਿਸਟਰੀ ਆਪਣੇ ਨਾਂ ਕਰਵਾ ਲਈ ਹੈ।

ਉਸ ਨੇ ਦੱਸਿਆ ਕਿ ਉਸ ਦੀ ਸ਼ਿਕਾਇਤ ‘ਤੇ ਥਾਣਾ ਸਿਟੀ ਰਾਏਕੋਟ ‘ਚ 23 ਮਈ 2023 ਨੂੰ ਦਵਿੰਦਰ ਸਿੰਘ ਅਤੇ ਉਸ ਦੇ ਸਾਥੀਆਂ ‘ਤੇ ਕੇਸ ਵੀ ਦਰਜ ਕੀਤਾ ਗਿਆ ਸੀ। ਰਾਜਵਿੰਦਰ ਕੌਰ ਨੇ ਕਿਹਾ ਕਿ ਉਹ ਇਨਸਾਫ ਲੈਣ ਲਈ ਹਲਕਾ ਵਿਧਾਇਕ ਹਾਕਮ ਸਿੰਘ ਨੂੰ ਵੀ ਮਿਲੀ ਸੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਤੱਕ ਵੀ ਪਹੁੰਚ ਕੀਤੀ ਸੀ ਪਰ ਅਜੇ ਤੱਕ ਉਸ ਦੀ ਕੋਈ ਸੁਣਵਾਈ ਨਹੀਂ ਹੋਈ ਹੈ ਅਤੇ ਉਸ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ।

ਇਹ ਪਰਿਵਾਰਕ ਝਗੜਾ ਹੈ: ਵਿਧਾਇਕ

ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਮੁੱਢੋਂ ਨਕਾਰਦਿਆਂ ਇਸ ਨੂੰ ਇੱਕ ਪਰਿਵਾਰਕ ਝਗੜਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਇਸ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਦਫ਼ਤਰ ਪੁੱਜੀਆਂ ਸਨ ਅਤੇ ਮੁੱਖ ਮੰਤਰੀ ਦਫ਼ਤਰ ਵੱਲੋਂ ਇਸ ਮਾਮਲੇ ਸਬੰਧੀ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਜਾਂਚ ਦੇ ਹੁਕਮ ਦਿੱਤੇ ਗਏ ਹਨ।

ਜ਼ਮੀਨ ਪੂਰਾ ਮੁੱਲ ਦੇ ਕੇ ਖਰੀਦੀ: ਦਵਿੰਦਰ ਸਿੰਘ

ਦੂਜੀ ਧਿਰ ਦੇ ਦਵਿੰਦਰ ਸਿੰਘ ਨੇ ਉਕਤ ਪਰਵਾਸੀ ਪੰਜਾਬੀ ਔਰਤ ਰਾਜਵਿੰਦਰ ਕੌਰ ਦੀ ਸੱਸ ਤੇਜਿੰਦਰ ਕੌਰ ਦੀ ਮੌਜੂਦਗੀ ‘ਚ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਉਨ੍ਹਾਂ ਨੇ ਤੇਜਿੰਦਰ ਕੌਰ ਦੇ ਭਰਾ ਬਲਜਿੰਦਰ ਸਿੰਘ ਕੋਲੋਂ ਪੂਰਾ ਮੁੱਲ ਦੇ ਕੇ ਇਸ ਜ਼ਮੀਨ ਦੀ ਰਜਿਸਟਰੀ ਕਰਵਾਈ ਹੈ ਅਤੇ ਉਨ੍ਹਾਂ ਵੱਲੋਂ ਖਰੀਦੀ ਗਈ ਜ਼ਮੀਨ ‘ਤੇ ਕੋਈ ਵੀ ਅਦਾਲਤੀ ਰੋਕ ਨਹੀਂ ਹੈ।

Advertisement
Tags :
Advertisement
Advertisement
×