For the best experience, open
https://m.punjabitribuneonline.com
on your mobile browser.
Advertisement

‘ਆਪ’ ਸਰਕਾਰ ਦੀ ਦੀਨਾਨਗਰ ਵਿੱਚ ਕਾਰਗੁਜ਼ਾਰੀ ਜ਼ੀਰੋ: ਅਰੁਣਾ ਚੌਧਰੀ

07:24 PM Jun 29, 2023 IST
‘ਆਪ’ ਸਰਕਾਰ ਦੀ ਦੀਨਾਨਗਰ ਵਿੱਚ ਕਾਰਗੁਜ਼ਾਰੀ ਜ਼ੀਰੋ  ਅਰੁਣਾ ਚੌਧਰੀ
Advertisement

ਪੱਤਰ ਪ੍ਰੇਰਕ

Advertisement

ਦੀਨਾਨਗਰ, 27 ਜੂਨ

ਚੋਣਾਂ ਦੌਰਾਨ ਵੱਡੇ-ਵੱਡੇ ਦਾਅਵੇ ਕਰਕੇ ਸੱਤਾ ‘ਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਇਸ ਦੇ ਨੁਮਾਇੰਦਿਆਂ ਦੀ ਅੱਜ ਤੱਕ ਦੀ ਕਾਰਗੁਜ਼ਾਰੀ ਹਲਕਾ ਦੀਨਾਨਗਰ ਅੰਦਰ ਜ਼ੀਰੋ ਸਾਬਤ ਹੋਈ ਹੈ ਅਤੇ ਇਹ ਸਰਕਾਰ ਡੇਢ ਸਾਲ ਦੇ ਕਰੀਬ ਸਮਾਂ ਬੀਤਣ ਦੇ ਬਾਵਜੂਦ ਹਲਕੇ ਅੰਦਰ ਕੋਈ ਨਵਾਂ ਪ੍ਰਾਜੈਕਟ ਸ਼ੁਰੂ ਨਹੀਂ ਕਰ ਪਾਈ ਜਿਸ ਕਾਰਨ ਲੋਕਾਂ ਅੰਦਰ ਭਾਰੀ ਨਿਰਾਸ਼ਾ ਹੈ ਅਤੇ ‘ਆਪ’ ਨੂੰ ਵੋਟਾਂ ਪਾਉਣ ਵਾਲੇ ਲੋਕ ਖ਼ੁਦ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਇਹ ਗੱਲਾਂ ਸਾਬਕਾ ਕੈਬਨਿਟ ਮੰਤਰੀ ਤੇ ਵਿਧਾਇਕਾ ਅਰੁਣਾ ਚੌਧਰੀ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਅਸ਼ੋਕ ਚੌਧਰੀ ਨੇ ਇਥੇ ਪ੍ਰੈਸ ਕਾਨਫ਼ਰੰਸ ਦੌਰਾਨ ਕਹੀਆਂ।

ਉਨ੍ਹਾਂ ਕਿਹਾ ਕਿ ਸਰਕਾਰ ਇਸ਼ਤਿਹਾਰਬਾਜ਼ੀ ਰਾਹੀਂ ਆਪਣੀਆਂ ਪ੍ਰਾਪਤੀਆਂ ਦਾ ਢਿੰਡੋਰਾ ਪਿੱਟ ਕੇ ਜਨਤਾ ਨੂੰ ਗੁਮਰਾਹ ਕਰ ਰਹੀ ਹੈ ਜਦਕਿ ਦੀਨਾਨਗਰ ਅੰਦਰ ਕਾਂਗਰਸ ਸਰਕਾਰ ਵੇਲੇ ਬਣੀਆਂ ਕਰੋੜਾਂ ਰੁਪਏ ਦੀਆਂ ਨਵੀਆਂ ਸਰਕਾਰੀ ਬਿਲਡਿੰਗਾਂ ਲੰਮੇ ਸਮੇਂ ਤੋਂ ਫ਼ਰਨੀਚਰ ਨੂੰ ਤਰਸ ਰਹੀਆਂ ਹਨ। ਅਸ਼ੋਕ ਚੌਧਰੀ ਨੇ ਕਿਹਾ ਕਿ ਪਿਛਲੀ ਸਰਕਾਰ ਵੇਲੇ ਸਿਰਫ਼ 111 ਦਿਨ ਰੈਵੀਨਿਊ ਮਨਿਸਟਰ ਰਹਿੰਦਿਆਂ ਅਰੁਨਾ ਚੌਧਰੀ ਨੇ ਦੀਨਾਨਗਰ ਵਿਖੇ ਤਹਿਸੀਲ ਕੰਪਲੈਕਸ ਬਣਾਉਣ ਲਈ 5.50 ਕਰੋੜ ਅਤੇ ਦੋਰਾਂਗਲਾ ਬਲਾਕ ‘ਚ ਸਬ ਤਹਿਸੀਲ ਬਣਾਉਣ ਲਈ 2.36 ਕਰੋੜ ਰੁਪਏ ਜਾਰੀ ਕਰਵਾ ਕੇ ਦੋਨੋਂ ਬਿਲਡਿੰਗਾਂ ਤਿਆਰ ਵੀ ਕਰਵਾ ਦਿੱਤੀਆਂ ਪਰ ‘ਆਪ’ ਦੀ ਸਰਕਾਰ ਡੇਢ ਸਾਲ ਦਾ ਸਮਾਂ ਹੋਣ ਦੇ ਬਾਵਜੂਦ ਇਨ੍ਹਾਂ ਬਿਲਡਿੰਗਾਂ ‘ਚ ਫ਼ਰਨੀਚਰ ਤੱਕ ਮੁਹੱਈਆ ਨਹੀਂ ਕਰਵਾ ਸਕੀ, ਜਿਸ ਕਾਰਨ ਬਿਲਡਿੰਗਾਂ ਖ਼ਾਲੀ ਪਈਆਂ ਹਨ।

ਅਰੁਣਾ ਚੌਧਰੀ ਨੇ ਦੱਸਿਆ ਕਿ 57 ਕਰੋੜ ਰੁਪਏ ਨਾਲ ਬਣਵਾਇਆ ਜਾ ਰਿਹਾ ਰੇਲਵੇ ਓਵਰਬ੍ਰਿਜ ਸਤੰਬਰ ਮਹੀਨੇ ਤੱਕ ਕੰਪਲੀਟ ਹੋ ਜਾਵੇਗਾ ਅਤੇ ਇਸਦੇ ਬਣਨ ਨਾਲ 100 ਤੋਂ ਵੱਧ ਪਿੰਡਾਂ ਅਤੇ ਸ਼ਹਿਰਵਾਸੀਆਂ ਨੂੰ ਆਵਾਜਾਈ ‘ਚ ਵੱਡਾ ਲਾਭ ਹੋਵੇਗਾ। ਇਸੇ ਤਰ੍ਹਾਂ ਮੀਰਥਲ ਵਾਲਾ ਕੰਕਰੀਟ ਰੋਡ ਜੋ 52 ਕਰੋੜ ਨਾਲ ਤਿਆਰ ਹੋ ਰਿਹਾ ਹੈ, ਵੀ 31 ਦਸੰਬਰ ਤੱਕ ਮੁਕੰਮਲ ਹੋਵੇਗਾ।

Advertisement
Tags :
Advertisement
Advertisement
×