ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦੀਵਾਲੀ ਵਾਲੇ ਦਿਨ ਪਰਾਲੀ ਸੜਨ ਦੇ 39 ਕੇਸ ਦਰਜ

06:40 AM Nov 02, 2024 IST

ਪੱਤਰ ਪ੍ਰੇਰਕ
ਤਰਨ ਤਾਰਨ, 1 ਨਵੰਬਰ
ਦੀਵਾਲੀ ਵਾਲੇ ਦਿਨ ਜ਼ਿਲ੍ਹੇ ਦੇ ਕਿਸਾਨਾਂ ਨੇ ਆਪਣੇ ਖੇਤਾਂ ਵਿੱਚ ਵੱਡੇ ਪੱਧਰ ’ਤੇ ਪਰਾਲੀ ਨੂੰ ਅੱਗ ਲਗਾਈ। ਇਸ ਸਬੰਧੀ ਥਾਣਿਆਂ ਦੀ ਪੁਲੀਸ ਨੇ 39 ਕੇਸ ਦਰਜ ਕੀਤੇ ਹਨ, ਜਿਨ੍ਹਾਂ ਵਿੱਚ 26 ਕੇਸ ਅਣਪਛਾਤੇ ਵਿਅਕਤੀਆਂ ਖਿਲਾਫ਼ ਹਨ ਅਤੇ ਬਾਕੀ ਦੇ 13 ਥਾਵਾਂ ’ਤੇ ਅੱਗ ਲਗਾਉਣ ਵਾਲੇ ਕਿਸਾਨਾਂ ਦੀ ਪਛਾਣ ਕਰ ਲਈ ਗਈ ਹੈ। ਥਾਣਾ ਹਰੀਕੇ ਦੇ ਪਿੰਡ ਅਲੀਪੁਰ ਦੇ ਦੋ ਕਿਸਾਨ ਭਰਾਵਾਂ ਜਲਜੀਤ ਸਿੰਘ ਅਤੇ ਹੁਸਨਪ੍ਰੀਤ ਸਿੰਘ ਵਲੋਂ ਪਰਾਲੀ ਨੂੰ ਅੱਗ ਲਗਾਉਣ ਨਾਲ ਉਸ ਦੇ ਗੁਆਂਢੀ ਕਿਸਾਨ ਬਲਜੀਤ ਸਿੰਘ ਵਾਸੀ ਠੱਠੀਆਂ ਖੁਰਦ ਦੇ ਕਿਸਾਨ ਦੇ ਚਾਰ ਏਕੜ ਦੀ ਵੀ ਪਰਾਲੀ ਸੜ ਗਈ। ਇਸ ਤੋਂ ਪਹਿਲਾਂ ਇਲਾਕੇ ਦੇ ਪਿੰਡ ਗੋਰਖਾ ਦੇ ਇਕ ਕਿਸਾਨ ਵਲੋਂ ਆਪਣੇ ਖੇਤਾਂ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਗੁਆਂਢੀ ਕਿਸਾਨ ਦੇ ਚਾਰ ਏਕੜ ਦੇ ਕਮਾਦ ਦੀ ਫਸਲ ਬਰਬਾਦ ਹੋ ਗਈ ਸੀ।

Advertisement

Advertisement