ਫੋਨ ’ਤੇ ਧਮਕੀ ਦੇ ਕੇ 39.70 ਲੱਖ ਰੁਪਏ ਠੱਗੇ
08:51 AM Sep 30, 2024 IST
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 29 ਸਤੰਬਰ
ਚੰਡੀਗੜ੍ਹ ਦੇ ਸੈਕਟਰ-11 ਵਿੱਚ ਰਹਿਣ ਵਾਲੇ ਇਕ ਨੌਜਵਾਨ ਦੇ ਸਬੰਧ ਅਤਿਵਾਦੀ ਨਾਲ ਹਨ, ਅਜਿਹੀ ਧਮਕੀਆਂ ਦੇ ਕੇ 39.70 ਲੱਖ ਰੁਪਏ ਦੀ ਧੋਖਾਧੜੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਬਾਰੇ ਜਾਣਕਾਰੀ ਮਿਲਦੇ ਹੀ ਚੰਡੀਗੜ੍ਹ ਪੁਲੀਸ ਨੇ ਥਾਣਾ ਸਾਈਬਰ ਕਰਾਈਮ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਕੇਸ ਨਵਪਿੰਦਰ ਸਿੰਘ ਵਾਸੀ ਸੈਕਟਰ-11 ਦੀ ਸ਼ਿਕਾਇਤ ’ਤੇ ਦਰਜ ਕੀਤਾ ਹੈ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਉਸ ਨੂੰ ਕਿਸੇ ਨੇ ਫੋਨ ਕਰਕੇ ਉਸ ਦਾ ਮੋਬਾਈਲ ਨੰਬਰ ਅਤਿਵਾਦੀਆਂ ਦੇ ਗੈਂਗ ਨਾਲ ਸਬੰਧਤ ਹੈ। ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਅਜਿਹੀ ਧਮਕੀਆਂ ਦੇ ਕੇ 39.70 ਲੱਖ ਰੁਪਏ ਠੱਗ ਲਏ ਹਨ। ਇਸ ਬਾਰੇ ਪੀੜਤ ਨੇ ਪੁਲੀਸ ਨੂੰ ਸੂਚਿਤ ਕੀਤਾ। ਥਾਣਾ ਸਾਈਬਰ ਕਰਾਈਮ ਦੀ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ
Advertisement
Advertisement