ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਾਨਸਾ ਦੀ ਭੂਮੀ ਦਾ ਨੀਟ ਪ੍ਰੀਖਿਆ ’ਚ 373ਵਾਂ ਰੈਂਕ

11:08 AM Jun 09, 2024 IST
ਮਾਨਸਾ ਵਿੱਚ ਭੂਮੀ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਉਸ ਦੇ ਮਾਪੇ। -ਫੋਟੋ: ਸੁਰੇਸ਼

ਪੱਤਰ ਪ੍ਰੇਰਕ
ਮਾਨਸਾ, 8 ਜੂਨ
ਦੇਸ਼ ਪੱਧਰ ’ਤੇ ਹੋਈ ਨੀਟ ਦੀ ਪ੍ਰੀਖਿਆ ਵਿਚੋਂ ਮਾਨਸਾ ਦੀ ਹੋਣਹਾਰ ਧੀ ਭੂਮੀ ਨੇ 720 ਵਿਚੋਂ 710 ਅੰਕ ਹਾਸਲ ਕਰਕੇ ਦੇਸ਼ ਪੱਧਰ ’ਤੇ 373ਵਾਂ ਰੈਂਕ ਹਾਸਲ ਕੀਤਾ। ਭੂਮੀ ਵਲੋਂ ਇਹ ਪ੍ਰੀਖਿਆ ਰਿਕਾਰਡ ਨੰਬਰ ਪਾਸ ਕਰਨ ਤੋਂ ਬਾਅਦ ਅੱਗੇ ਐੱਮਬੀਬੀਐੱਸ ਦੀ ਪੜ੍ਹਾਈ ਕੀਤੀ ਜਾਣੀ ਹੈ। ਉਹ ਆਪਣੇ ਮਾਪਿਆਂ ਵਾਂਗ ਹੀ ਡਾਕਟਰ ਬਣ ਕੇ ਲੋਕਾਂ ਦੀ ਸੇਵਾ ਕਰਨ ਵਿਚ ਭਰੋਸਾ ਰੱਖਦੀ ਹੈ। ਉਸ ਦਾ ਮੰਨਣਾ ਹੈ ਕਿ ਲਗਾਤਾਰ ਮਿਹਨਤ, ਯਤਨ ਸਾਡੇ ਵਿਚ ਪ੍ਰਮਾਤਮਾ ਪੈਦਾ ਕਰਦਾ ਹੈ ਅਤੇ ਲੋਕਾਂ ਦੀ ਸੇਵਾ ਲਈ ਵੀ ਕੁਝ ਯੋਗਦਾਨ ਜ਼ਰੂਰ ਪਾਉਣਾ ਚਾਹੀਦਾ ਹੈ। ਸ਼ਹਿਰ ਮਾਨਸਾ ਦੇ ਮਸ਼ਹੂਰ ਡਾ. ਹਰੀਸ਼ ਜਿੰਦਲ ਅਤੇ ਔਰਤ ਰੋਗਾਂ ਦੇ ਮਾਹਿਰ ਡਾ. ਰਿਤੂ ਮਿੱਤਲ ਦੇ ਪਰਿਵਾਰ ਨੂੰ ਉਨ੍ਹਾਂ ਦੀ ਪੁੱਤਰੀ ਭੂਮੀ ਵੱਲੋਂ ਨੀਟ ਦੀ ਪ੍ਰੀਖਿਆ ਵਿਚ ਮਾਰੇ ਇਸ ਮਾਅਰਕੇ ਬਦਲੇ ਲਗਾਤਾਰ ਵਧਾਈਆਂ, ਘਰ ਆ ਕੇ ਸ਼ੁਭਕਾਮਨਾਵਾਂ ਅਤੇ ਹੋਰ ਸੰਦੇਸ਼ਾਂ ਰਾਹੀਂ ਵੀ ਵਧਾਈਆਂ, ਮੁਬਾਰਕਾਂ ਭੇਜੀਆਂ ਜਾ ਰਹੀਆਂ ਹਨ। ਭੂਮੀ ਦੀ ਇਸ ਪ੍ਰਾਪਤੀ ਨੂੰ ਲੈ ਕੇ ਪਰਿਵਾਰ ਦੇ ਨਾਲ ਸ਼ਹਿਰ ਨੂੰ ਵੀ ਮਾਣ ਵਧਿਆ ਹੈ।

Advertisement

Advertisement