For the best experience, open
https://m.punjabitribuneonline.com
on your mobile browser.
Advertisement

ਨਵੋਦਿਆ ਵਿਦਿਆਲਾ ’ਚ ਅੱਗ ਲੱਗਣ ਕਾਰਨ 37 ਸਾਲਾਂ ਦਾ ਰਿਕਾਰਡ ਸੜਿਆ

10:55 AM Jul 14, 2024 IST
ਨਵੋਦਿਆ ਵਿਦਿਆਲਾ ’ਚ ਅੱਗ ਲੱਗਣ ਕਾਰਨ 37 ਸਾਲਾਂ ਦਾ ਰਿਕਾਰਡ ਸੜਿਆ
Advertisement

ਭੁਪਿੰਦਰ ਪੰਨੀਵਾਲੀਆ
ਕਾਲਾਂਵਾਲੀ, 13 ਜੁਲਾਈ
ਪਿੰਡ ਔਢਾਂ ਦੇ ਜਵਾਹਰ ਨਵੋਦਿਆ ਵਿਦਿਆਲਾ ਵਿੱਚ ਬੀਤੀ ਰਾਤ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਇਸ ਘਟਨਾ ਸਕੂਲ ਦਾ 37 ਸਾਲਾਂ ਦਾ ਸਰਕਾਰੀ ਰਿਕਾਰਡ ਅਤੇ ਲੱਖਾਂ ਰੁਪਏ ਦਾ ਫਰਨੀਚਰ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਸਕੂਲ ਦੇ ਪ੍ਰਿੰਸੀਪਲ ਲਲਿਤ ਕਾਲੜਾ ਅਤੇ ਸਟਾਫ਼ ਮੌਕੇ ’ਤੇ ਪਹੁੰਚ ਗਿਆ ਅਤੇ ਅੱਗ ਬੁਝਾਊ ਅਮਲੇ ਅਤੇ ਪੁਲੀਸ ਨੂੰ ਸੂਚਿਤ ਕੀਤਾ। ਕੁਝ ਸਮੇਂ ਬਾਅਦ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਇਸ ਦੌਰਾਨ ਕਲਰਕ ਦਾ ਦਫ਼ਤਰ ਸੜ ਕੇ ਸੁਆਹ ਹੋ ਗਿਆ। ਪ੍ਰਿੰਸੀਪਲ ਲਲਿਤ ਕਾਲੜਾ ਨੇ ਦੱਸਿਆ ਕਿ ਇਸ ਦੀ ਸੂਚਨਾ ਡਿਪਟੀ ਕਮਿਸ਼ਨਰ ਸਿਰਸਾ ਅਤੇ ਮੁੱਖ ਦਫਤਰ ਜੈਪੁਰ ਨੂੰ ਦੇ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਬਰਸਾਤ ਹੋਣ ਕਾਰਨ ਜਨਰੇਟਰ ਚੱਲ ਰਿਹਾ ਸੀ ਅਤੇ ਉਨ੍ਹਾਂ ਚੌਕੀਦਾਰ ਨੂੰ ਜਨਰੇਟਰ ਬੰਦ ਕਰਨ ਲਈ ਕਿਹਾ। ਕੁਝ ਸਮੇਂ ਬਾਅਦ ਸੂਚਨਾ ਮਿਲੀ ਕਿ ਦਫ਼ਤਰ ਵਿੱਚੋਂ ਧੂੰਆਂ ਨਿਕਲ ਰਿਹਾ ਹੈ। ਅੱਗ ਸਕੂਲ ਦੇ ਕਲੈਰੀਕਲ ਵਿਭਾਗ ਵਿੱਚ ਲੱਗੀ ਅਤੇ ਹੌਲੀ-ਹੌਲੀ ਸਕੂਲ ਦੇ ਗਲਿਆਰਿਆਂ ਵਿੱਚ ਫੈਲ ਗਈ। ਇਸ ਅੱਗ ਵਿੱਚ 1987 ਤੋਂ ਹੁਣ ਤੱਕ ਸਕੂਲ ਵਿੱਚ ਪੜ੍ਹਦੇ ਬੱਚਿਆਂ ਦਾ ਰਿਕਾਰਡ ਸੜ ਗਿਆ ਹੈ। ਇਸ ਦੇ ਨਾਲ ਹੀ ਸਕੂਲ ਦੇ 4 ਕੰਪਿਊਟਰ, ਪ੍ਰਿੰਟਰ, ਐਲਸੀਡੀ ਅਤੇ ਸਾਰੇ ਫਲੈਕਸ ਵੀ ਸੜ ਗਏ। ਫਾਇਰ ਬ੍ਰਿਗੇਡ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ ਪਰ ਜਦੋਂ ਪੱਤਰਕਾਰਾਂ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਅੱਗ ਬਲ ਰਹੀ ਸੀ ਤਾਂ ਫਾਇਰ ਬ੍ਰਿਗੇਡ ਨੂੰ ਦੁਬਾਰਾ ਬੁਲਾ ਕੇ ਅੱਗ ਬੁਝਾਈ ਗਈ। ਦਫ਼ਤਰ ਵਿੱਚ ਲੱਗੀ ਅੱਗ ਨੂੰ ਦੇਖ ਕੇ ਸਟਾਫ਼ ਮੈਂਬਰ ਅਤੇ ਵਿਦਿਆਰਥੀ ਡਰ ਗਏ। ਪ੍ਰਿੰਸੀਪਲ ਨੇ ਬੱਚਿਆਂ ਨੂੰ ਸਕੂਲ ਵਿੱਚ ਪੜ੍ਹਾਉਣ ਦੀ ਬਜਾਏ ਹੋਸਟਲ ਵਿੱਚ ਹੀ ਰੱਖਿਆ।

Advertisement
Advertisement
Author Image

sukhwinder singh

View all posts

Advertisement
×