ਦੇਰ ਨਾਲ ਚੱਲਣਗੀਆਂ 37 ਰੇਲਾਂ
07:11 AM Jan 02, 2025 IST
ਪੱਤਰ ਪ੍ਰੇਰਕ
ਜਲੰਧਰ, 1 ਜਨਵਰੀ
ਇਥੇ ਲਾਡੋਵਾਲ ਸਟੇਸ਼ਨ ’ਤੇ ਰੇਲਵੇ ਲਾਈਨ ਅੱਪਗ੍ਰੇਡ ਕਰਨ ਦਾ ਕੰਮ ਚੱਲਣ ਕਾਰਨ ਅੱਜ ਤੋਂ 5 ਜਨਵਰੀ ਤੱਕ 37 ਰੇਲਾਂ 30 ਮਿੰਟ ਤੋਂ 4 ਘੰਟੇ ਤੱਕ ਦੇਰੀ ਨਾਲ ਚੱਲਣਗੀਆਂ। ਦੱਸਣਯੋਗ ਹੈ ਕਿ ਪਹਿਲਾਂ ਹੀ 54 ਰੇਲਾਂ ਰੱਦ ਚੱਲ ਰਹੀਆਂ ਹਨ ਅਤੇ 12 ਰੇਲਾਂ ਥੋੜ੍ਹੇ ਸਮੇਂ ਲਈ ਬੰਦ ਹਨ। ਇੰਨੀ ਵੱਡੀ ਗਿਣਤੀ ’ਚ ਰੇਲਾਂ ਰੱਦ ਹੋਣ ਅਤੇ ਦੇਰੀ ਨਾਲ ਚੱਲਣ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੇਲਾਂ ਪ੍ਰਭਾਵਿਤ ਹੋਣ ਕਾਰਨ ਕਈ ਯਾਤਰੀ ਆਪਣੀਆਂ ਟਿਕਟਾਂ ਰੱਦ ਕਰਵਾ ਕੇ ਰਿਫੰਡ ਲੈ ਰਹੇ ਹਨ। ਦੱਸ ਦਈਏ ਕਿ ਕਰੀਬ ਤਿੰਨ ਮਹੀਨਿਆਂ ਤੋਂ ਲਗਾਤਾਰ ਰੇਲਾਂ ਰੱਦ ਹੋਣ ਅਤੇ ਦੇਰੀ ਕਾਰਨ ਲੱਖਾਂ ਯਾਤਰੀ ਹੋਰ ਸਾਧਨਾਂ ਦਾ ਸਹਾਰਾ ਲੈਣ ਲੱਗੇ ਹਨ। ਰੇਲਵੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਭਵਿੱਖ ’ਚ ਯਾਤਰੀਆਂ ਨੂੰ ਫਾਇਦਾ ਹੋਵੇਗਾ ਪਰ ਜਲਦੀ ਹੀ ਸਾਰੀਆਂ ਰੇਲਾਂ ਬਹਾਲ ਕਰ ਦਿੱਤੀਆਂ ਜਾਣਗੀਆਂ।
Advertisement
Advertisement