For the best experience, open
https://m.punjabitribuneonline.com
on your mobile browser.
Advertisement

ਪਾਕਿ ’ਚ ਭਾਰੀ ਮੀਂਹ ਕਾਰਨ 37 ਮੌਤਾਂ

08:53 AM Mar 04, 2024 IST
ਪਾਕਿ ’ਚ ਭਾਰੀ ਮੀਂਹ ਕਾਰਨ 37 ਮੌਤਾਂ
Advertisement

ਪਿਸ਼ਾਵਰ, 3 ਮਾਰਚ
ਪਾਕਿਸਤਾਨ ਵਿੱਚ ਪਿਛਲੇ 48 ਘੰਟਿਆਂ ਦੌਰਾਨ ਮੀਂਹ ਕਾਰਨ ਵਾਪਰੀਆਂ ਘਟਨਾਵਾਂ ਵਿੱਚ ਘੱਟੋ ਘੱਟ 37 ਵਿਅਕਤੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਮੀਂਹ ਕਾਰਨ ਪੂਰੇ ਪਾਕਿਸਤਾਨ, ਖਾਸ ਕਰ ਉੱਤਰ-ਪੱਛਮੀ ਖ਼ੈਬਰ ਪਖਤੂਨਖ਼ਵਾ ਸੂਬੇ ਵਿੱਚ ਘਰ ਢਹਿ ਗਏ ਅਤੇ ਢਿੱਗਾਂ ਡਿੱਗਣ ਕਾਰਨ ਸੜਕਾਂ ਬੰਦ ਹੋ ਗਈਆਂ। ਇਸ ਕਾਰਨ ਜਨਜੀਵਨ ਲੀਹ ਤੋਂ ਲਹਿ ਗਿਆ ਹੈ। ਸੂਬਾਈ ਆਫਤ ਪ੍ਰਬੰਧਨ ਅਥਾਰਟੀ ਨੇ ਦੱਸਿਆ ਕਿ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਖੈਬਰ ਪਖਤੂਨਖਵਾ ਸੂਬੇ ਵਿੱਚ ਵੀਰਵਾਰ ਰਾਤ ਤੋਂ ਮੀਂਹ ਪੈਣ ਕਾਰਨ ਵਾਪਰੀਆਂ ਘਟਨਾਵਾਂ ਵਿੱਚ ਘੱਟੋ-ਘੱਟ 27 ਵਿਅਕਤੀਆਂ ਦੀ ਜਾਨ ਚਲੀ ਗਈ ਜਿਨ੍ਹਾਂ ਵਿੱਚ ਜ਼ਿਆਦਾਤਰ ਬੱਚੇ ਸਨ। ਉਨ੍ਹਾਂ ਦੱਸਿਆ ਕਿ ਬੀਤੇ 48 ਘੰਟਿਆਂ ਤੋਂ ਸੂਬੇ ਦੇ ਬਜੌਰ, ਸਵਾਤ, ਲੋਅਰ ਦੀਰ, ਮਲਕੰਦ, ਖੈਬਰ, ਪਿਸ਼ਾਵਰ, ਉੱਤਰ ਤੇ ਦੱਖਣ ਵਜ਼ੀਰਿਸਤਾਨ ਅਤੇ ਲੱਕੀ ਮਰਵਾਤ ਸਮੇਤ ਦਸ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਇਨ੍ਹਾਂ ਜ਼ਿਲ੍ਹਾਂ ਵਿੱਚ ਵਾਪਰੀਆਂ ਵੱਖ-ਵੱਖ ਘਟਨਾਵਾਂ ਵਿੱਚ ਘੱਟੋ ਘੱਟ 37 ਲੋਕ ਜ਼ਖ਼ਮੀ ਹੋ ਗਏ। ਖੈਬਰ ਪਖਤੂਨਖ਼ਵਾ ਦੇ ਮੁੱਖ ਮੰਤਰੀ ਅਲੀ ਅਮੀਨ ਗਾਂਦਾਪੁਰ ਨੇ ਕਿਹਾ ਕਿ ਇਸ ਸੰਕਟ ਦੀ ਘੜੀ ਮੀਂਹ ਪ੍ਰਭਾਵਿਤ ਲੋਕਾਂ ਨੂੰ ਇਕੱਲਾ ਨਹੀਂ ਛੱਡਾਂਗੇ ਅਤੇ ਉਨ੍ਹਾਂ ਦੇ ਨੁਕਸਾਨ ਦਾ ਢੁਕਵਾਂ ਮੁਆਵਜ਼ਾ ਦਿੱਤਾ ਜਾਵੇਗਾ। -ਪੀਟੀਆਈ

Advertisement

Advertisement
Author Image

Advertisement
Advertisement
×