For the best experience, open
https://m.punjabitribuneonline.com
on your mobile browser.
Advertisement

ਕਾਰ ਵਿੱਚੋਂ 36 ਪੇਟੀਆਂ ਸ਼ਰਾਬ ਬਰਾਮਦ, 3 ਖ਼ਿਲਾਫ਼ ਕੇਸ ਦਰਜ

09:10 AM May 05, 2024 IST
ਕਾਰ ਵਿੱਚੋਂ 36 ਪੇਟੀਆਂ ਸ਼ਰਾਬ ਬਰਾਮਦ  3 ਖ਼ਿਲਾਫ਼ ਕੇਸ ਦਰਜ
Advertisement

ਪੱਤਰ ਪ੍ਰੇਰਕ
ਪਠਾਨਕੋਟ, 4 ਮਈ
ਥਾਣਾ ਡਿਵੀਜ਼ਨ ਨੰਬਰ-2 ਦੀ ਪੁਲੀਸ ਨੇ ਕਾਰ ਵਿੱਚੋਂ 36 ਪੇਟੀਆਂ ਸ਼ਰਾਬ ਬਰਾਮਦ ਕੀਤੀਆਂ ਅਤੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ। ਮੁਲਜ਼ਮਾਂ ਦੀ ਪਛਾਣ ਪ੍ਰਸ਼ੋਤਮ ਲਾਲ ਵਾਸੀ ਸ਼ੇਰਪੁਰ ਅਤੇ ਰੋਹਿਤ ਕੁਮਾਰ ਵਾਸੀ ਕੈਲਾਸ਼ਪੁਰ ਵਜੋਂ ਹੋਈ। ਇਸ ਸਬੰਧੀ ਪੁਲੀਸ ਨੇ ਪ੍ਰਸ਼ੋਤਮ ਲਾਲ, ਰੋਹਿਤ ਕੁਮਾਰ ਅਤੇ ਗਰੁੱਪ ਹਾਜੀਪੁਰ ਦੇ ਸਤਨਾਮ ਸਿੰਘ ਖਿਲਾਫ ਕੇਸ ਦਰਜ ਕਰ ਲਿਆ ਹੈ। ਏਐੱਸਆਈ ਬਲਵਿੰਦਰ ਸਿੰਘ ਦੱਸਿਆ ਕਿ ਉਹ ਪੁਲੀਸ ਮੁਲਾਜ਼ਮਾਂ ਸਮੇਤ ਛੋਟਾ ਪੁਲ ਨਹਿਰ ਘਰੋਟਾ ਰੋਡ ਧੀਰਾ ’ਤੇ ਗਸ਼ਤ ਕਰ ਰਹੇ ਸਨ ਤਾਂ ਘਰੋਟਾ ਵੱਲੋਂ ਕਾਰ ਨੂੰ ਚੈਕਿੰਗ ਲਈ ਰੁਕਣ ਦਾ ਇਸ਼ਾਰਾ ਕੀਤਾ ਗਿਆ। ਇਸ ਦੌਰਾਨ ਇੱਕ ਨੌਜਵਾਨ ਚਲਦੀ ਕਾਰ ਵਿੱਚੋਂ ਛਾਲ ਮਾਰ ਕੇ ਭੱਜਣ ਲੱਗਿਆ ਤਾਂ ਪੁਲੀਸ ਪਾਰਟੀ ਨੇ ਕਾਬੂ ਕਰ ਲਿਆ। ਦੂਜੇ ਵਿਅਕਤੀ ਨੂੰ ਵੀ ਕਾਰ ਸਣੇ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਕਾਰ ਚਾਲਕ ਨੇ ਆਪਣਾ ਨਾਂ ਪ੍ਰਸ਼ੋਤਮ ਲਾਲ ਵਾਸੀ ਸ਼ੇਰਪੁਰ ਅਤੇ ਦੂਸਰੇ ਨੇ ਆਪਣਾ ਨਾਂ ਰੋਹਿਤ ਕੁਮਾਰ ਵਾਸੀ ਕੈਲਾਸ਼ਪੁਰ ਵਾਰਡ ਨੰਬਰ-14, ਸੁਜਾਨਪੁਰ ਦੱਸਿਆ। ਕਾਰ ਦੀ ਤਲਾਸ਼ੀ ਲੈਣ ’ਤੇ ਡਿੱਗੀ ਵਿੱਚੋਂ 360 ਬੋਤਲਾਂ (36 ਪੇਟੀਆਂ) ਪੰਜਾਬ ਕਲੱਬ ਗੋਲਡ ਵਿਸਕੀ ਬਰਾਮਦ ਹੋਈਆਂ।

Advertisement

Advertisement
Author Image

Advertisement
Advertisement
×