For the best experience, open
https://m.punjabitribuneonline.com
on your mobile browser.
Advertisement

ਨਾਜਾਇਜ਼ ਸ਼ਰਾਬ ਦੀਆਂ 36 ਬੋਤਲਾਂ ਬਰਾਮਦ

06:32 AM Apr 08, 2024 IST
ਨਾਜਾਇਜ਼ ਸ਼ਰਾਬ ਦੀਆਂ 36 ਬੋਤਲਾਂ ਬਰਾਮਦ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਲਾਲੜੂ, 7 ਅਪਰੈਲ
ਪੁਲੀਸ ਨੇ ਨਾਜਾਇਜ਼ ਸ਼ਰਾਬ ਵੇਚਣ ਦੇ ਦੋਸ਼ ਹੇਠ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਉਹ ਹਰਿਆਣਾ ਤੋਂ ਸ਼ਰਾਬ ਲਿਆ ਕੇ ਵੇਚਦਾ ਸੀ। ਉਸ ਕੋਲੋਂ ਸ਼ਰਾਬ ਦੀਆਂ 36 ਬੋਤਲਾਂ ਬਰਾਮਦ ਹੋਈਆਂ ਹਨ। ਏਐੱਸਆਈ ਨਿਰਭੈ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ਹਰਿਆਣਾ ਤੋਂ ਸਸਤੇ ਭਾਅ ਸ਼ਰਾਬ ਲਿਆ ਕੇ ਲਾਲੜੂ ਖੇਤਰ ਵਿੱਚ ਮਹਿੰਗੇ ਭਾਅ ਵੇਚਦਾ ਹੈ। ਉਹ ਅੱਜ ਸ਼ਰਾਬ ਲਿਆ ਕੇ ਇੱਕ ਪਲਾਸਟਿਕ ਦੇ ਥੈਲੇ ਵਿੱਚ ਪਾ ਕੇ ਲਾਲੜੂ ਦੇ ਗਰਾਊਂਡ ਵਿੱਚ ਵੇਚ ਰਿਹਾ ਹੈ। ਇਸ ਤੋਂ ਤੁਰੰਤ ਬਾਅਦ ਉਕਤ ਵਿਅਕਤੀ ਨੂੰ ਛਾਪਾ ਮਾਰ ਕੇ ਗ੍ਰਿਫ਼ਤਾਰ ਕਰ ਲਿਆ। ਉਸ ਕੋਲੋਂ ਸ਼ਰਾਬ ਦੀਆਂ 36 ਬੋਤਲਾਂ ਬਰਾਮਦ ਹੋਈਆਂ ਹਨ। ਮੁਲਜ਼ਮ ਦੀ ਪਛਾਣ ਪ੍ਰਿਤਪਾਲ ਵਾਸੀ ਲਾਲੜੂ ਵਜੋਂ ਹੋਈ ਹੈ। ਪੁਲੀਸ ਨੇ ਮੁਲਜ਼ਮ ਖਿਲਾਫ ਐਕਸਾਈਜ਼ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ।

Advertisement

Advertisement
Author Image

Advertisement
Advertisement
×