For the best experience, open
https://m.punjabitribuneonline.com
on your mobile browser.
Advertisement

ਮਾਨਸਾ ਵਿੱਚ 35ਵੇਂ ਉਤਰ ਖੇਤਰੀ ਖੇਡ ਮੁਕਾਬਲੇ ਸਮਾਪਤ

10:28 AM Oct 10, 2024 IST
ਮਾਨਸਾ ਵਿੱਚ 35ਵੇਂ ਉਤਰ ਖੇਤਰੀ ਖੇਡ ਮੁਕਾਬਲੇ ਸਮਾਪਤ
ਖੇਡ ਮੁਕਾਬਲਿਆਂ ਦੇ ਜੇਤੂਆਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ। -ਫੋਟੋ: ਸੁਰੇਸ਼
Advertisement

ਜੋਗਿੰਦਰ ਸਿੰਘ ਮਾਨ
ਮਾਨਸਾ, 9 ਅਕਤੂਬਰ
ਸ੍ਰੀ ਨਰਾਇਣ ਸਰਵਹਿੱਤਕਾਰੀ ਵਿੱਦਿਆ ਮੰਦਰ, ਮਾਨਸਾ ਵਿੱਚ 35ਵੀਂ ਉੱਤਰ ਖੇਤਰੀ ਖੇਡ ਪ੍ਰਤੀਯੋਗਤਾ 7 ਤੋਂ 9 ਅਕਤੂਬਰ ਤੱਕ ਕਰਵਾਇਆ ਗਿਆ, ਜਿਸ ਵਿੱਚ ਪੰਜ ਪ੍ਰਾਂਤ ਪੰਜਾਬ, ਹਰਿਆਣਾ, ਦਿੱਲੀ, ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਦੇ 274 ਖਿਡਾਰੀਆਂ ਨੇ ਭਾਗ ਲਿਆ। ਇਸ ਖੇਡ ਪ੍ਰਤੀਯੋਗਤਾ ’ਚ ਉੱਚੀ ਛਾਲ, ਲੰਬੀ ਛਾਲ, ਕਰਾਸ ਕੰਟਰੀ, 100 ਮੀਟਰ, 200 ਮੀਟਰ,400 ਮੀਟਰ, 600 ਮੀਟਰ, 800 ਮੀਟਰ, 1500 ਮੀਟਰ ਤੇ 3000 ਮੀਟਰ ਦੌੜ, ਡਿਸਕਸ ਥ੍ਰੋ, ਗੋਲਾ ਸੁੱਟਣਾ, ਜੈਵਲਿਨ ਤੇ ਹੈਮਰ ਥ੍ਰੋ, ਰਿਲੇਅ ਦੌੜ, ਤੇਜ਼ ਚਾਲ ਮੁਕਾਬਲੇ ਕਰਵਾਏ ਗਏ। ਇਸ ਖੇਡ ਸਮਾਰੋਹ ਦਾ ਉਦਘਾਟਨ ਮਾਨਸਾ ਦੇ ਨਾਇਬ ਤਹਿਸੀਲਦਾਰ ਬੀਰਬਾਲ ਸਿੰਘ, ਵਿੱਦਿਆ ਭਾਰਤੀ ਉੱਤਰ ਖੇਤਰ ਦੇ ਉਪ ਪ੍ਰਧਾਨ ਸੁਰਿੰਦਰ ਅੱਤਰੀ, ਸਰਵਹਿੱਤਕਾਰੀ ਸਿੱਖਿਆ ਸਮਿਤੀ ਦੇ ਸੰਗਠਨ ਮੰਤਰੀ ਰਾਜਿੰਦਰ ਕੁਮਾਰ ਤੇ ਸ੍ਰੀ ਜੈਦੇਵ ਬਾਤਿਸ਼, ਸਕੂਲ ਦੇ ਪ੍ਰਧਾਨ ਡਾ. ਬਲਦੇਵ ਬਾਂਸਲ ਵੱਲੋਂ ਕੀਤਾ ਗਿਆ। ਸਕੂਲ ਪ੍ਰਿੰਸੀਪਲ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਲੰਬੀ ਛਾਲ ਵਿੱਚ ਅੰਡਰ-11 ’ਚ ਅਲੀਜਾ (ਜੰਮੂ ਕਸ਼ਮੀਰ) ਤੇ ਰੋਹਿਤ (ਪੰਜਾਬ), ਅੰਡਰ-14 ਸੂਰਜ ਰਾਜ (ਪੰਜਾਬ), ਕ੍ਰਿਤਿਕਾ (ਹਿਮਾਚਲ ਪ੍ਰਦੇਸ਼), ਅੰਡਰ-17 ਨਿਤਿਨ (ਦਿੱਲੀ), ਅੰਡਰ-19 ਗੁਰਪ੍ਰੀਤ ਸਿੰਘ (ਪੰਜਾਬ) ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਗੋਲਾ ਸੁੱਟਣ ਵਿੱਚ ਅੰਡਰ-14 ਈਸ਼ੂ (ਹਰਿਆਣਾ), ਸਭਖੁਸ਼ ਕੁਮਾਰ (ਪੰਜਾਬ), ਅੰਡਰ-17 ਮੇਅੰਕ (ਦਿੱਲੀ), ਅੰਡਰ-19 ਏਕਮਜੀਤ ਸਿੰਘ (ਪੰਜਾਬ) ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਉੱਚੀ ਛਾਲ ’ਚ ਅੰਡਰ-11 ਪ੍ਰਿਯਾਂਸ਼ੂ (ਦਿੱਲੀ), ਯੋਗਿਤਾ (ਹਿਮਾਚਲ ਪ੍ਰਦੇਸ਼) ਪਹਿਲਾ ਸਥਾਨ, ਅੰਡਰ-14 ਆਰੀਅਨ (ਹਿਮਾਚਲ ਪ੍ਰਦੇਸ਼), ਤਕਸ਼ੀ (ਹਿਮਾਚਲ ਪ੍ਰਦੇਸ਼), ਅੰਡਰ-17 ਦਿਵਾਂਸ਼ (ਹਰਿਆਣਾ), ਤਜਿੰਦਰ (ਦਿੱਲੀ), ਅੰਡਰ-19 ਅਲਫਾਜ਼ ਕੌਰ (ਪੰਜਾਬ) ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਵਿਦਿਆ ਭਾਰਤੀ ਦੇ ਸੰਗਠਨ ਮੰਤਰੀ ਵਿਜੈ ਕੁਮਾਰ ਨੱਡਾ ਵੱਲੋਂ ਜੇਤੂਆਂ ਨੂੰ ਇਨਾਮ ਵੰਡੇ ਗਏ। ਇਸ ਮੌਕੇ ਡਾ. ਬਲਦੇਵ ਬਾਂਸਲ, ਜਤਿੰਦਰਵੀਰ ਗੁਪਤਾ, ਦੇਸ਼ ਰਾਜ ਸ਼ਰਮਾ ਮੌਜੂਦ ਸਨ।

Advertisement

Advertisement
Advertisement
Author Image

Advertisement