ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਵਾਂ ਕਰੈਡਿਟ ਕਾਰਡ ਚਾਲੂ ਕਰਵਾਉਣ ਦੇ ਬਹਾਨੇ 35 ਹਜ਼ਾਰ ਰੁਪਏ ਠੱਗੇ

10:26 AM Jun 05, 2024 IST

ਪੱਤਰ ਪ੍ਰੇਰਕ
ਮਾਛੀਵਾੜਾ, 4 ਜੂਨ
ਇੱਥੋਂ ਦੇ ਵਸਨੀਕ ਅਤੇ ਨੇੜੇ ਹੀ ਧਾਗਾ ਮਿੱਲ ਵਿਚ ਕੰਮ ਕਰਦੇ ਵਿਅਕਤੀ ਰਵਿੰਦਰ ਨੇ ਨਵਾਂ ਕਰੈਡਿਟ ਕਾਰਡ ਬਣਾਇਆ ਸੀ, ਜਿਸ ’ਚੋਂ ਠੱਗਾਂ ਨੇ ਸ਼ਾਤਿਰ ਢੰਗ ਨਾਲ 35 ਹਜ਼ਾਰ ਰੁਪਏ ਉਡਾ ਲਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਵਿੰਦਰ ਨੇ ਦੱਸਿਆ ਕਿ ਉਹ ਇੱਕ ਧਾਗਾ ਫੈਕਟਰੀ ਵਿਚ ਕੰਮ ਕਰਦਾ ਹੈ ਅਤੇ ਮਾਛੀਵਾੜਾ ਵਿੱਚ ਕਿਰਾਏ ਦੇ ਮਕਾਨ ’ਚ ਰਹਿੰਦਾ ਹੈ। ਉਸ ਨੇ ਬੈਂਕ ਤੋਂ ਇੱਕ ਨਵਾਂ ਕਰੈਡਿਟ ਕਾਰਡ ਬਣਵਾਇਆ ਸੀ ਜੋ ਉਸ ਨੂੰ ਪੋਸਟ ਰਾਹੀਂ ਮਿਲਿਆ। ਰਵਿੰਦਰ ਨੇ ਦੱਸਿਆ ਕਿ ਉਸ ਨੂੰ ਇੱਕ ਵਿਅਕਤੀ ਦਾ ਫੋਨ ਆਇਆ ਕਿ ਉਹ ਬੈਂਕ ਵਲੋਂ ਬੋਲ ਰਿਹਾ ਹੈ। ਉਸ ਨੇ ਦੱਸਿਆ ਕਿ ਨਵੇਂ ਕਰੈਡਿਟ ਕਾਰਡ ਨੂੰ ਚਾਲੂ ਕਰਨ ਸਬੰਧੀ ਮੋਬਾਈਲ ’ਤੇ ਓਟੀਪੀ ਨੰਬਰ ਆਇਆ ਹੋਵੇਗਾ। ਰਵਿੰਦਰ ਨੇ ਓਟੀਪੀ ਨੰਬਰ ਜੋ ਬੈਂਕ ਮੁਲਾਜ਼ਮ ਦੱਸ ਕੇ ਠੱਗ ਸੀ, ਉਸ ਨੂੰ ਦੇ ਦਿੱਤਾ। ਓਟੀਪੀ ਨੰਬਰ ਦੇਣ ਤੋਂ ਬਾਅਦ ਉਸ ਦੇ ਕਰੈਡਿਟ ਕਾਰਡ ’ਚੋਂ 35 ਹਜ਼ਾਰ ਰੁਪਏ ਨਿਕਲ ਗਏ। ਰਵਿੰਦਰ ਨੇ ਦੱਸਿਆ ਕਿ ਉਹ 20 ਹਜ਼ਾਰ ਰੁਪਏ ਮਹੀਨਾ ਤਨਖਾਹ ’ਤੇ ਫੈਕਟਰੀ ਵਿਚ ਕੰਮ ਕਰਦਾ ਹੈ ਅਤੇ 35 ਹਜ਼ਾਰ ਰੁਪਏ ਦੀ ਉਸ ਨਾਲ ਠੱਗੀ ਹੋ ਗਈ। ਰਵਿੰਦਰ ਵਲੋਂ ਆਪਣੇ ਨਾਲ ਹੋਈ ਠੱਗੀ ਦੀ ਸ਼ਿਕਾਇਤ ਬੈਂਕ ਨੂੰ ਵੀ ਦੇ ਦਿੱਤੀ ਹੈ ਅਤੇ ਸਾਈਬਰ ਕ੍ਰਾਈਮ ਵਿਚ ਵੀ ਦੇਵੇਗਾ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਰਵਿੰਦਰ ਕੋਲ ਆਏ ਨਵੇਂ ਕਰੈਡਿਟ ਕਾਰਡ ਦੀ ਸੂਚਨਾ ਠੱਗਾਂ ਨੂੰ ਕਿਵੇਂ ਮਿਲਦੀ ਹੈ, ਇਹ ਇੱਕ ਵੱਡਾ ਪ੍ਰਸ਼ਨ ਹੈ। ਲੋਕਾਂ ਨੂੰ ਜੋ ਕਰੈਡਿਟ ਕਾਰਡ ਮੁਹੱਈਆ ਹੁੰਦੇ ਹਨ ਉਨ੍ਹਾਂ ਦਾ ਡਾਟਾ ਇਨ੍ਹਾਂ ਕੋਲ ਕਿਵੇਂ ਪਹੁੰਚਦਾ ਹੈ, ਇਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਕਿਤੇ ਨਾਲ ਕਿਤੇ ਇਨ੍ਹਾਂ ਠੱਗਾਂ ਨਾਲ ਇਹ ਡਾਟਾ ਮੁਹੱਈਆ ਕਰਵਾਉਣ ਵਾਲਿਆਂ ਦੀ ਮਿਲੀਭੁਗਤ ਜ਼ਰੂਰ ਹੋਵੇਗੀ।

Advertisement

Advertisement
Advertisement