For the best experience, open
https://m.punjabitribuneonline.com
on your mobile browser.
Advertisement

ਦੁਕਾਨ ’ਚੋਂ 35 ਹਜ਼ਾਰ ਰੁਪਏ ਚੋਰੀ

11:16 AM Jun 02, 2024 IST
ਦੁਕਾਨ ’ਚੋਂ 35 ਹਜ਼ਾਰ ਰੁਪਏ ਚੋਰੀ
Advertisement

ਜੰਡਿਆਲਾ ਗੁਰੂ: ਤਰਨ ਤਾਰਨ ਬਾਈਪਾਸ ’ਤੇ ਸਥਿਤ ਇੱਕ ਬਰਤਨਾਂ ਦੀ ਦੁਕਾਨ ਵਿੱਚ ਗਾਹਕ ਬਣ ਕੇ ਆਏ ਇੱਕ ਵਿਅਕਤੀ ਨੇ ਗੱਲੇ ਵਿੱਚੋਂ 35 ਹਜ਼ਾਰ ਰੁਪਏ ਚੋਰੀ ਕਰ ਲਏ ਅਤੇ ਫ਼ਰਾਰ ਹੋ ਗਿਆ। ਇਸ ਸਬੰਧੀ ਪੀੜਤ ਗੌਰਵ ਸ਼ਰਮਾ ਨੇ ਦੱਸਿਆ ਉਸ ਦੀਆਂ ਤਰਨ ਤਾਰਨ ਬਾਈਪਾਸ ਇਲਾਕੇ ਵਿੱਚ ਆਹਮੋ-ਸਾਹਮਣੇ ਦੋ ਭਾਂਡਿਆਂ ਦੀਆਂ ਦੁਕਾਨਾਂ ਹਨ ਅਤੇ ਦੁਪਹਿਰ ਕਰੀਬ 1 ਵਜੇ ਉਸ ਦੀ 10 ਸਾਲਾ ਧੀ ਦੁਕਾਨ ’ਤੇ ਇਕੱਲੀ ਸੀ। ਇਸ ਦੌਰਾਨ ਇੱਕ ਅਣਪਛਾਤਾ ਵਿਅਕਤੀ ਉਸ ਦੀ ਦੁਕਾਨ ਉਪਰ ਆਇਆ ਤੇ ਉਸ ਨੇ ਉਸ ਦੀ ਧੀ ਨੂੰ ਬਰਤਨ ਦਿਖਾਉਣ ਲਈ ਕਿਹਾ। ਜਦੋਂ ਉਸ ਦੀ ਧੀ ਦੂਜੀ ਦੁਕਾਨ ਤੋਂ ਸਾਮਾਨ ਲੈਣ ਗਈ ਤਾਂ ਉਸ ਵਿਅਕਤੀ ਨੇ ਗੱਲੇ ਵਿੱਚੋਂ 35,000 ਰੁਪਏ ਦੀ ਨਕਦੀ ਕੱਢ ਲਈ ਅਤੇ ਫ਼ਰਾਰ ਹੋ ਗਿਆ। ਚੌਕੀ ਇੰਚਾਰਜ ਏਐੱਸਆਈ ਰਾਜਬੀਰ ਸਿੰਘ ਨੇ ਕਿਹਾ ਸੀਸੀਟੀਵੀ ਕੈਮਰੇ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। -ਪੱਤਰ ਪ੍ਰੇਰਕ

Advertisement

Advertisement
Author Image

Advertisement
Advertisement
×