ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜ਼ਿਲ੍ਹਾ ਮੁਕਤਸਰ ਵਿੱਚ ਪਾਣੀ ਦੇ 35 ਫ਼ੀਸਦ ਨਮੂਨੇ ਫੇਲ੍ਹ

08:43 AM Nov 09, 2023 IST

ਅਰਚਤਿ ਵਤਸ
ਮੁਕਤਸਰ, 8 ਨਵੰਬਰ
ਜ਼ਿਲ੍ਹਾ ਮੁਕਤਸਰ ਵਿੱਚ ਪਿਛਲੇ 10 ਮਹੀਨਿਆਂ ਦੌਰਾਨ ਪਾਣੀ ਦੇ 35 ਫ਼ੀਸਦ ਨਮੂਨੇ ਫੇਲ੍ਹ ਹੋ ਗਏ ਹਨ। ਜਾਣਕਾਰੀ ਅਨੁਸਾਰ ਸਿਹਤ ਵਿਭਾਗ ਦੀਆਂ ਟੀਮਾਂ ਨੇ ਅਕਤੂਬਰ ਦੇ ਅੰਤ ਤੱਕ ਪਾਣੀ ਦੇ 141 ਨਮੂਨੇ ਲਏ ਸਨ ਜਿਨ੍ਹਾਂ ’ਚੋਂ 50 ਸੈਂਪਲ ਫੇਲ੍ਹ ਹੋਏ ਹਨ। ਫੇਲ੍ਹ ਹੋਏ ਪਾਣੀ ਦੇ ਨਮੂਨਿਆਂ ਵਿੱਚ ਬੈਕਟੀਰੀਆ ਅਤੇ ਹੋਰ ਜ਼ਹਿਰੀਲੇ ਤੱਤਾਂ ਦੀ ਮਾਤਰਾ ਤੈਅ ਸੀਮਾ ਤੋਂ ਵੱਧ ਪਾਈ ਗਈ ਹੈ। ਵਿਭਾਗੀ ਸੂਤਰਾਂ ਅਨੁਸਾਰ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ, ਸਰਕਾਰੀ ਦਫ਼ਤਰਾਂ, ਸਕੂਲਾਂ, ਪੁਲੀਸ ਥਾਣਿਆਂ, ਹੋਟਲਾਂ, ਰੈਸਤਰਾਂ ਸਣੇ ਵਾਟਰ ਵਰਕਸ ਤੇ ਆਰਓ ਵਾਟਰ ਟ੍ਰੀਟਮੈਂਟ ਪਲਾਂਟ ਤੋਂ ਜ਼ਮੀਨਦੋਜ਼ ਅਤੇ ਨਹਿਰੀ ਪਾਣੀ ਦੇ ਨਮੂਨੇ ਲਏ ਗਏ ਸਨ। ਹੈਲਥ ਇੰਸਪੈਕਟਰ ਨੇ ਦੱਸਿਆ ਕਿ ਕੁਝ ਥਾਵਾਂ ’ਤੇ ਪਾਣੀ ’ਚ ਟੀਡੀਐੱਸ (ਟੋਟਲ ਡਜਿ਼ੌਲਵਡ ਸੌਲਿਡ) ਦਾ ਪੱਧਰ ਲੋੜੀਂਦੀ ਮਾਤਰਾ ਪੀਪੀਐੱਮ (100 ਪਾਰਟਸ ਪਰ ਮਿਲੀਅਨ) ਤੋਂ ਵੱਧ ਪਾਇਆ ਗਿਆ ਹੈ। ਮੁਕਤਸਰ ਦੀ ਚੀਫ਼ ਮੈਡੀਕਲ ਅਫ਼ਸਰ ਡਾ. ਰੀਟਾ ਬਾਲਾ ਨੇ ਦੱਸਿਆ ਕਿ ਪਾਣੀ ਦੇ ਨਮੂਨਿਆਂ ਦੀ ਰਿਪੋਰਟਾਂ ਆਉਣ ਮਗਰੋਂ ਪਾਣੀ ਨੂੰ ਕਲੋਰੀਨ ਪਾ ਕੇ ਸੋਧਿਆ ਹੈ ਅਤੇ ਕੁਝ ਮਾਮਲਿਆਂ ’ਚ ਪਾਣੀ ਬਦਲਣ ਲਈ ਵਿਭਾਗਾਂ ਨੂੰ ਲਿਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ਦੇ ਕੁਝ ਖੇੇਤਰਾਂ ’ਚ ਧਰਤੀ ਹੇਠਲਾ ਪਾਣੀ ਮਨੁੱਖੀ ਵਰਤੋਂ ਲਈ ਯੋਗ ਨਹੀਂ ਰਿਹਾ ਜਿਸ ਕਾਰਨ ਕਈ ਆਰਓ ਵਾਟਰ ਟ੍ਰੀਟਮੈਂਟ ਪਲਾਂਟ ਬੰਦ ਪਏ ਹਨ। ਪਲਾਂਟ ਬੰਦ ਹੋਣ ਕਾਰਨ ਖੇਤਰ ਵਿੱਚ ਪਾਣੀ ਦਾ ਸੰਕਟ ਹੋਰ ਡੂੰਘਾ ਹੋ ਗਿਆ ਹੈ। ਸਰਕਾਰ ਵੱਲੋਂ ਇਹ ਪਲਾਂਟ ਕੁਝ ਪ੍ਰਾਈਵੇਟ ਕੰਪਨੀਆਂ ਦੇ ਸਹਿਯੋਗ ਨਾਲ ਲਗਾਏ ਗਏ ਸਨ। ਮੌਜੂਦਾ ਸਮੇਂ ਪਿੰਡਾਂ ’ਚ ਗਰੀਬ ਲੋਕ ਨਹਿਰੀ ਪਾਣੀ ’ਤੇ ਨਿਰਭਰ ਹਨ ਜਿਨ੍ਹਾਂ ਨੂੰ ਸ਼ਾਮ ਵੇਲੇ ਨਹਿਰ ਤੋਂ ਪਾਣੀ ਲਿਆਉਂਦੇ ਹੋਏ ਦੇਖਿਆ ਜਾ ਸਕਦਾ ਹੈ।

Advertisement

ਪਿਛਲੇ ਸਾਲ 47 ਫ਼ੀਸਦ ਨਮੂਨੇ ਹੋਏ ਸਨ ਫੇਲ੍ਹ

ਜ਼ਿਲ੍ਹਾ ਮੁਕਤਸਰ ਵਿੱਚ ਸਾਲ 2022 ’ਚ 47 ਫ਼ੀਸਦ ਪਾਣੀ ਦੇ ਨਮੂਨੇ ਫੇਲ੍ਹ ਹੋਏ ਸਨ। ਉਸੇ ਵੇਲੇ ਸਿਹਤ ਵਿਭਾਗ ਦੀਆਂ ਟੀਮਾਂ ਨੇ ਜ਼ਿਲ੍ਹੇ ’ਚ ਵੱਖ-ਵੱਖ ਥਾਵਾਂ ਤੋਂ ਪਾਣੀ ਦੇ 424 ਨਮੂਨੇ ਲਏ ਸਨ, ਜਿਨ੍ਹਾਂ ’ਚੋਂ 200 ਸੈਂਪਲ ਫੇਲ੍ਹ ਹੋ ਗਏ ਸਨ।

Advertisement
Advertisement
Advertisement