ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੈਂਤੀ ਅੱਖਰੀ ਮੁਕਾਬਲੇ: ਮਨਰੀਤ, ਅਰਸ਼ਲੀਨ ਕੌਰ ਤੇ ਮਹਿਕਪ੍ਰੀਤ ਅੱਵਲ

08:28 PM Jun 29, 2023 IST

ਨਿੱਜੀ ਪੱਤਰ ਪ੍ਰੇਰਕ

Advertisement

ਸੰਗਰੂਰ, 26 ਜੂਨ

ਇੱਥੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਹਿਯੋਗ ਸਦਕਾ ਗੁਰਦੁਆਰਾ ਗੁਰੂ ਨਾਨਕਪੁਰਾ ਦੀ ਪ੍ਰਬੰਧਕ ਤਾਲਮੇਲ ਕਮੇਟੀ ਵਲੋਂ ਗੁਰਮਤਿ ਸਿੱਖਿਆ ਕੈਂਪ ਲਗਾਇਆ ਗਿਆ। ਇਸ ਮੌਕੇ ਮਿੰਨੀ, ਜੂਨੀਅਰ ਅਤੇ ਸੀਨੀਅਰ ਗਰੁੱਪਾਂ ਦੇ ਆਧਾਰ ਤੇ ਪੈਂਤੀ ਅੱਖਰੀ ਲਿਖਣ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿੱਚ 50 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ। ਦੂਸਰੇ ਦੌਰ ਵਿੱਚ ਪਹਿਲੇ ਪੰਜ ਗੁਰੂ ਸਾਹਿਬਾਨ ਦੇ ਜੀਵਨ, ਗੁਰ ਅਸਥਾਨਾਂ ਅਤੇ ਸਿੱਖਿਆਵਾਂ ਤੇ ਆਧਾਰਿਤ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ। ਸੁਰਿੰਦਰ ਪਾਲ ਸਿੰਘ ਸਿਦਕੀ ਨੇ ਦੱਸਿਆ ਕਿ ਪੈਂਤੀ ਅੱਖਰੀ ਮੁਕਾਬਲਿਆਂ ਵਿੱਚੋਂ ਮਿੰਨੀ ਗਰੁੱਪ ਵਿੱਚੋਂ ਮਨਰੀਤ ਕੌਰ ਡੀਏਵੀ ਪਬਲਿਕ ਸਕੂਲ ਲੁਧਿਆਣਾ ਪਹਿਲਾ, ਅੰਤਰਪ੍ਰੀਤ ਸਿੰਘ ਬਚਪਨ ਇੰਗਲਿਸ਼ ਸਕੂਲ ਸੰਗਰੂਰ ਨੇ ਦੂਸਰਾ ਸਥਾਨ ਹਾਸਲ ਕੀਤਾ। ਜੂਨੀਅਰ ਗਰੁੱਪ ਵਿੱਚੋਂ ਅਰਸ਼ਲੀਨ ਕੌਰ ਡੀਏਵੀ ਪਬਲਿਕ ਸਕੂਲ ਲੁਧਿਆਣਾ, ਰਿਕਸ਼ਤ ਢੀਂਗਰਾ ਦਯਾਨੰਦ ਪਬਲਿਕ ਸਕੂਲ ਅਤੇ ਖੁਸ਼ੀ ਸੰਗਰੂਰ ਪਬਲਿਕ ਸਕੂਲ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਪ੍ਰਾਪਤ ਕੀਤੇ। ਸੀਨੀਅਰ ਗਰੁੱਪ ਵਿੱਚੋਂ ਮਹਿਕਪ੍ਰੀਤ ਕੌਰ ਲਾਅ ਫਾਊਂਡੇਸ਼ਨ ਸਕੂਲ ਨੇ ਪਹਿਲਾ, ਲਿਟਲਪ੍ਰੀਤ ਕੌਰ ਤੇ ਸਿਮਰਤੀ ਕੌਰ ਅਕਾਲ ਅਕੈਡਮੀ ਬੇਨੜਾ ਨੇ ਦੂਸਰਾ ਅਤੇ ਚਾਰੂ, ਲਾਅ ਫਾਊਂਡੇਸ਼ਨ ਸਕੂਲ ਤੇ ਸੁਖਮਨੀ ਕੌਰ ਅਕਾਲ ਅਕੈਡਮੀ ਬੇਨੜਾ ਨੇ ਤੀਸਰਾ ਸਥਾਨ ਹਾਸਲ ਕੀਤਾ।

Advertisement

Advertisement
Tags :
ਅੱਖਰੀਅਰਸ਼ਲੀਨਅੱਵਲਪੈਂਤੀਮਹਿਕਪ੍ਰੀਤਮਨਰੀਤ,ਮੁਕਾਬਲੇ
Advertisement