For the best experience, open
https://m.punjabitribuneonline.com
on your mobile browser.
Advertisement

ਬੀਆਰਐੱਸ ਦੇ 35 ਆਗੂਆਂ ਵੱਲੋਂ ਕਾਂਗਰਸ ’ਚ ਸ਼ਾਮਲ ਹੋਣ ਦਾ ਐਲਾਨ

08:27 PM Jun 29, 2023 IST
ਬੀਆਰਐੱਸ ਦੇ 35 ਆਗੂਆਂ ਵੱਲੋਂ ਕਾਂਗਰਸ ’ਚ ਸ਼ਾਮਲ ਹੋਣ ਦਾ ਐਲਾਨ
Advertisement

ਨਵੀਂ ਦਿੱਲੀ, 26 ਜੂਨ

Advertisement

ਸਾਬਕਾ ਸੰਸਦ ਮੈਂਬਰ ਪੋਂਗੂਲੇਟੀ ਸ਼੍ਰੀਨਿਵਾਸ ਰੈਡੀ ਤੇ ਤੇਲੰਗਾਨਾ ਦੇ ਸਾਬਕਾ ਮੰਤਰੀ ਜੁਪੱਲੀ ਕ੍ਰਿਸ਼ਨਾ ਰਾਓ ਸਣੇ 35 ਬੀਆਰਐਸ ਆਗੂਆਂ ਨੇ ਅੱਜ ਸਿਖਰਲੇ ਆਗੂਆਂ ਨੂੰ ਮਿਲਣ ਮਗਰੋਂ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਭਾਰਤ ਰਾਸ਼ਟਰ ਸਮਿਤੀ ਦੇ ਆਗੂ ਤੇਲੰਗਾਨਾ ਦੇ ਖਮਾਮ ਵਿੱਚ ਕਾਂਗਰਸ ਦੀ ਜਨਤਕ ਰੈਲੀ ਵਿੱਚ ਰਸਮੀ ਤੌਰ ‘ਤੇ ਸ਼ਾਮਿਲ ਹੋਣਗੇ ਜੋ ਜੁਲਾਈ ਦੇ ਪਹਿਲੇ ਹਫ਼ਤੇ ਹੋਣ ਦੀ ਸੰਭਾਵਨਾ ਹੈ। ਉਹ ਏਆਈਸੀਸੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਦੀ ਮੌਜੂਦਗੀ ਵਿੱਚ ਕਾਂਗਰਸ ਦਾ ‘ਹੱਥ’ ਫੜਨਗੇ। ਜ਼ਿਕਰਯੋਗ ਹੈ ਕਿ ਬੀਆਰਐਸ ਆਗੂਆਂ ਵੱਲੋਂ ਇਹ ਕਦਮ ਤੇਲੰਗਾਨਾ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ। ਇਨ੍ਹਾਂ ਆਗੂਆਂ ਵੱਲੋਂ ਜਨਰਲ ਸਕੱਤਰ (ਸੰਗਠਨ) ਕੇਸੀ ਵੇਣੂਗੋਪਾਲ ਤੇ ਤੇਲੰਗਾਨਾ ਕਾਂਗਰਸ ਦੇ ਪ੍ਰਧਾਨ ਰੇਵੰਤ ਰੈਡੀ ਦੀ ਮੌਜੂਦਗੀ ਵਿੱਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਤੇ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। -ਪੀਟੀਆਈ

ਕਾਂਗਰਸ ਬਦਲਾਖੋਰੀ ਦੀ ਸਿਆਸਤ ਤੋਂ ਡਰਦੀ ਨਹੀਂ: ਰਾਹੁਲ

ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕੇਰਲਾ ਇਕਾਈ ਦੇ ਪ੍ਰਧਾਨ ਕੇ ਸੁਧਾਕਰਨ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਨੂੰ ਹਾਲ ਹੀ ‘ਚ ਧੋਖਾਧੜੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪਾਰਟੀ ਬਦਲਾਖੋਰੀ ਦੀ ਸਿਆਸਤ ਤੋਂ ਡਰਦੀ ਨਹੀਂ। ਮੀਟਿੰਗ ਵਿੱਚ ਸੁਧਾਕਰਨ ਤੋਂ ਇਲਾਵਾ ਕੇਰਲਾ ਵਿੱਚ ਵਿਰੋਧੀ ਧਿਰ ਦੇ ਆਗੂ ਵੀ ਡੀ ਸਤੀਸ਼ਨ ਅਤੇ ਏਆਈਸੀਸੀ ਦੇ ਜਨਰਲ ਸਕੱਤਰ ਤੇ ਸੂਬੇ ਦੇ ਇੰਚਾਰਜ ਤਾਰਿਕ ਅਨਵਰ ਸ਼ਾਮਲ ਹੋਏ। ਸੁਧਾਕਰਨ ਨੇ ਕੇਪੀਸੀਸੀ ਦੀ ਪ੍ਰਧਾਨਗੀ ਛੱਡਣ ਦੀ ਪੇਸ਼ਕਸ਼ ਕੀਤੀ ਸੀ ਪਰ ਕੇਪੀਸੀਸੀ ਪ੍ਰਧਾਨ ਨੇ ਐਤਵਾਰ ਨੂੰ ਆਪਣਾ ਫ਼ੈਸਲਾ ਵਾਪਸ ਲੈਂਦਿਆਂ ਕਿਹਾ ਕਿ ਉਹ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੀ ਇੱਛਾ ਮੁਤਾਬਿਕ ਸੂਬਾ ਕਾਂਗਰਸ ਇਕਾਈ ਦੀ ਅਗਵਾਈ ਜਾਰੀ ਰੱਖਣਗੇ। -ਪੀਟੀਆਈ

Advertisement
Tags :
Advertisement
Advertisement
×