ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅੱਗ ਲੱਗਣ ਕਾਰਨ ਮੱਛੀਆਂ ਫੜਨ ਵਾਲੀਆਂ 35 ਕਿਸ਼ਤੀਆਂ ਸੜੀਆਂ

07:42 PM Nov 20, 2023 IST

 

Advertisement

ਵਿਸ਼ਾਖਾਪਟਨਮ, 20 ਨਵੰਬਰ

ਇਥੇ ਜੈੱਟੀ ਖੇਤਰ ਵਿੱਚ ਸੋਮਵਾਰ ਤੜਕੇ ਅੱਗ ਲੱਗ ਗਈ ਜਿਸ ਵਿੱਚ ਘੱਟੋ-ਘੱਟ 35 ਮੱਛੀਆਂ ਫੜਨ ਵਾਲੀਆਂ ਕਿਸ਼ਤੀਆਂ ਸੜ ਗਈਆਂ। ਅਧਿਕਾਰੀਆਂ ਨੇ ਦੱਸਿਆ ਕਿ ਪੁਲੀਸ ਨੇ 10 ਤੋਂ 15 ਵਿਅਕਤੀਆਂ ਦੀ ਭਾਲ ਸ਼ੁਰੂ ਕੀਤੀ ਜੋ ਕਥਿਤ ਤੌਰ ’ਤੇ ਇੱਕ ਕਿਸ਼ਤੀ ’ਚ ਸਵਾਰ ਸਨ। ਅਧਿਕਾਰੀਆਂ ਨੇ ਦੱਸਿਆ ਕਿ ਜ਼ੀਰੋ ਜੈੱਟੀ 'ਤੇ ਬਾਲਾਜੀ ਦੀ ਮਾਲਕੀ ਵਾਲੀ ਕਿਸ਼ਤੀ 'ਚ ਐਤਵਾਰ ਰਾਤ ਕਰੀਬ 11.30 ਵਜੇ ਅੱਗ ਲੱਗੀ ਜਿਸ ਨੇ ਬਾਅਦ ’ਚ ਹੋਰਨਾਂ ਕਿਸ਼ਤੀਆਂ ਨੂੰ ਆਪਣੀ ਲਪੇਟ ’ਚ ਲੈ ਲਿਆ। ਸੋਮਵਾਰ ਤੜਕੇ 4 ਵਜੇ ਤੱਕ ਇਸ ਅੱਗ 'ਤੇ ਕਾਬੂ ਪਾ ਲਿਆ ਗਿਆ। ਹਾਦਸੇ ਵਿੱਚ ਕਿਸੇ ਦੀ ਮੌਤ ਜਾਂ ਜ਼ਖਮੀ ਹੋਣ ਦੀ ਖਬਰ ਨਹੀਂ ਹੈ।

Advertisement

ਵਿਸ਼ਾਖਾਪਟਨਮ ਹਾਰਬਰ ਦੇ ਸਹਾਇਕ ਪੁਲੀਸ ਕਮਿਸ਼ਨਰ ਬੀ ਮੂਸਾ ਪਾਲ ਨੇ ਕਿਹਾ ਕਿ ਪੁਲੀਸ 10 ਤੋਂ 15 ਲੋਕਾਂ ਦੇ ਸਮੂਹ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ ਜਿਨ੍ਹਾਂ ਨੇ ਲੈਣ-ਦੇਣ ਨੂੰ ਲੈ ਕੇ ਝਗੜਾ ਕੀਤਾ ਸੀ। ਪਾਲ ਨੇ ਦੱਸਿਆ ਕਿ ਇੱਕ ਕਿਸ਼ਤੀ ਨੂੰ ਅੱਗ ਲੱਗਣ ਤੋਂ ਬਾਅਦ ਉਨ੍ਹਾਂ ਨੇ ਇਸ ਨੂੰ ਖੋਲ੍ਹਿਆ ਅਤੇ ਸਮੁੰਦਰ ਵਿੱਚ ਧੱਕ ਦਿੱਤਾ ਪਰ ਇਹ ਕਿਸ਼ਤੀਆਂ ਵੱਲ ਮੁੜ ਗਈ ਅਤੇ ਵੱਡੀ ਅੱਗ ਦੀ ਘਟਨਾ ਵਾਪਰ ਗਈ। ਪਾਲ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਬਾਰੇ ਪੁੱਛਗਿੱਛ ਕਰਨ 'ਤੇ ਹੋਰ ਜਾਣਕਾਰੀ ਸਾਹਮਣੇ ਆਵੇਗੀ। -ਪੀਟੀਆਈ

Advertisement