For the best experience, open
https://m.punjabitribuneonline.com
on your mobile browser.
Advertisement

‘ਸੋਕਾ ਪ੍ਰਬੰਧਨ ਲਈ ਕਰਨਾਟਕ ਨੂੰ 3400 ਕਰੋੜ ਰੁਪਏ ਜਾਰੀ ਕੀਤੇ’

07:14 AM Apr 30, 2024 IST
‘ਸੋਕਾ ਪ੍ਰਬੰਧਨ ਲਈ ਕਰਨਾਟਕ ਨੂੰ 3400 ਕਰੋੜ ਰੁਪਏ ਜਾਰੀ ਕੀਤੇ’
Advertisement

ਨਵੀਂ ਦਿੱਲੀ, 29 ਅਪਰੈਲ
ਕੇਂਦਰ ਨੇ ਅੱਜ ਸੁਪਰੀਮ ਕੋਰਟ ਨੂੰ ਦੱਸਿਆ ਕਿ ਕਰਨਾਟਕ ਵਿੱਚ ਸੋਕਾ ਪ੍ਰਬੰਧਨ ਨਾਲ ਨਜਿੱਠਣ ਲਈ ਸੂਬਾ ਸਰਕਾਰ ਨੂੰ ਕਰੀਬ 3400 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਜਸਟਿਸ ਬੀਆਰ ਗਵਈ ਅਤੇ ਜਸਟਿਸ ਸੰਦੀਪ ਮਹਿਤਾ ਦਾ ਬੈਂਚ ਕਰਨਾਟਕ ਸਰਕਾਰ ਵੱਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਕਰ ਰਿਹਾ ਸੀ, ਜਿਸ ਵਿੱਚ ਸੋਕਾ ਪ੍ਰਬੰਧਨ ਲਈ ਸੂਬੇ ਨੂੰ ਕੌਮੀ ਆਫ਼ਤ ਪ੍ਰਬੰਧਨ ਫੰਡ (ਐੱਨਡੀਆਰਐੱਫ) ਤੋਂ ਵਿੱਤੀ ਮਦਦ ਜਾਰੀ ਕਰਨ ਲਈ ਕੇਂਦਰ ਨੂੰ ਨਿਰਦੇਸ਼ ਦੇਣ ਦੀ ਅਪੀਲ ਕੀਤੀ ਗਈ ਸੀ। ਬੈਂਚ ਨੇ ਕੇਂਦਰ ਤਰਫੋਂ ਪੇਸ਼ ਅਟਾਰਨੀ ਜਨਰਲ ਆਰ ਵੈਂਕਟਰਮਨੀ ਤੋਂ ਪੁੱਛਿਆ, ‘‘ਕੁੱਝ ਰਕਮ ਪਹਿਲਾਂ ਹੀ ਜਾਰੀ ਕੀਤੀ ਜਾ ਚੁੱਕੀ ਹੈ।’’ ਇਸ ’ਤੇ ਅਟਾਰਨੀ ਜਨਰਲ ਨੇ ਕਿਹਾ ਕਿ ਲਗਭਗ 3400 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਕਰਨਾਟਕ ਤਰਫ਼ੋਂ ਪੇਸ਼ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਕਿਹਾ ਕਿ 3450 ਕਰੋੜ ਰੁਪਏ ਜਾਰੀ ਕੀਤੇ ਗਏ ਹਨ ਪਰ ਸੂਬੇ ਦੀ ਮੰਗ 18,000 ਕਰੋੜ ਰੁਪਏ ਦੀ ਸਹਾਇਤਾ ਲਈ ਸੀ। ਉਨ੍ਹਾਂ ਕਿਹਾ ਕਿ ਇੱਕ ਅੰਤਰ-ਮੰਤਰਾਲਾ ਟੀਮ ਵੱਲੋਂ ਸੂਬੇ ਦਾ ਦੌਰਾ ਕੀਤਾ ਗਿਆ ਸੀ, ਜਿਸ ਨੇ ਇੱਕ ਉਪ ਕਮੇਟੀ ਦੀ ਰਿਪੋਰਟ ਭੇਜੀ ਸੀ। ਸਿੱਬਲ ਨੇ ਕਿਹਾ, ‘‘ਸਾਡੇ ਅਨੁਸਾਰ ਸਮੱਸਿਆ ਇਹ ਹੈ ਕਿ ਇਸ ਵਿਸ਼ੇਸ਼ ਦਾਅਵੇ ’ਤੇ ਧਿਆਨ ਨਹੀਂ ਦਿੱਤਾ ਗਿਆ ਅਤੇ ਇਹ ਕੌਮੀ ਆਫ਼ਤ ਪ੍ਰਬੰਧਨ ਐਕਟ ਤਹਿਤ ਭਾਰਤ ਸਕਾਰ ਦੀ ਨੀਤੀ ਦਾ ਹਿੱਸਾ ਹੈ। ਜੋ ਰਕਮ ਦਿੱਤੀ ਗਈ ਹੈ ਉਸ ਲਈ ਅਸੀਂ ਸ਼ੁਕਰਗੁਜ਼ਾਰ ਹਾਂ। ਇਸ ’ਤੇ ਕੋਈ ਸਮੱਸਿਆ ਨਹੀਂ ਹੈ।’’ ਬੈਂਚ ਨੇ ਅੰਤਰ-ਮੰਤਰਾਲਾ ਟੀਮ ਦੀ ਸਿਫ਼ਾਰਿਸ਼ ਪੇਸ਼ ਕਰਨ ਲਈ ਕਹਿੰਦਿਆਂ ਮਾਮਲੇ ਦੀ ਸੁਣਵਾਈ ਅੱਗੇ ਪਾ ਦਿੱਤੀ ਹੈ। -ਪੀਟੀਆਈ

Advertisement

Advertisement
Author Image

Advertisement
Advertisement
×