For the best experience, open
https://m.punjabitribuneonline.com
on your mobile browser.
Advertisement

ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 34.17 ਲੱਖ ਦੀ ਠੱਗੀ

06:55 AM Apr 08, 2024 IST
ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 34 17 ਲੱਖ ਦੀ ਠੱਗੀ
Advertisement

ਪੱਤਰ ਪ੍ਰੇਰਕ
ਮਾਛੀਵਾੜਾ, 7 ਅਪਰੈਲ
ਸਥਾਨਕ ਪੁਲੀਸ ਵੱਲੋਂ 11 ਵਿਅਕਤੀਆਂ ਦੀ ਸਾਂਝੀ ਸ਼ਿਕਾਇਤ ’ਤੇ ਵਿਦੇਸ਼ ਭੇਜਣ ਦੇ ਨਾਂ ’ਤੇ 34 ਲੱਖ 17 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਸਤਵਿੰਦਰ ਕੌਰ ਅਤੇ ਕਮਲਜੀਤ ਸਿੰਘ ਵਾਸੀ ਮਾਛੀਵਾੜਾ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਇਨ੍ਹਾਂ ਟਰੈਵਲ ਏਜੰਟਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਉਣ ਵਾਲੇ ਵਿਅਕਤੀ ਗੁਰਜੰਟ ਸਿੰਘ ਵਾਸੀ ਦੌਲਤਪੁਰ, ਰਾਜਪਾਲ ਸਿੰਘ ਵਾਸੀ ਮਾਛੀਵਾੜਾ, ਦਪਿੰਦਰ ਸਿੰਘ ਵਾਸੀ ਪਠਾਨਕੋਟ, ਅੰਮ੍ਰਿਤਪਾਲ ਸਿੰਘ ਵਾਸੀ ਅਮਲੋਹ, ਜਸਵੀਰ ਸਿੰਘ ਵਾਸੀ ਅਮਲੋਹ, ਦਵਿੰਦਰ ਸਿੰਘ ਵਾਸੀ ਭਾਦਲਾ ਆਦਿ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਨ੍ਹਾਂ ਵੱਲੋਂ ਕੈਨੇਡਾ ਜਾਣ ਲਈ ਕਮਲਜੀਤ ਸਿੰਘ ਤੇ ਸਤਵਿੰਦਰ ਕੌਰ ਨੂੰ ਵੱਖ-ਵੱਖ ਮਿਤੀਆਂ ਰਾਹੀਂ 34 ਲੱਖ 17 ਹਜ਼ਾਰ ਰੁਪਏ ਅਦਾ ਕੀਤੇ। ਇਨ੍ਹਾਂ ਨੇ ਵਿਦੇਸ਼ ਨਾ ਭੇਜਿਆ ਤੇ ਜਦੋਂ ਪੈਸੇ ਵਾਪਸ ਮੰਗਣ ਲੱਗੇ ਤਾਂ ਦਿੱਤੇ ਗਏ ਚੈੱਕ ਵੀ ਬਾਊਂਸ ਹੋ ਗਏ।

Advertisement

Advertisement
Author Image

Advertisement
Advertisement
×