For the best experience, open
https://m.punjabitribuneonline.com
on your mobile browser.
Advertisement

ਸਿਰਸਾ ਪੁਲੀਸ ਵੱਲੋਂ ਚੈਕਿੰਗ ਦੌਰਾਨ 33.50 ਲੱਖ ਰੁਪਏ ਦੀ ਨਕਦੀ ਜ਼ਬਤ

03:53 PM Sep 21, 2024 IST
ਸਿਰਸਾ ਪੁਲੀਸ ਵੱਲੋਂ ਚੈਕਿੰਗ ਦੌਰਾਨ 33 50 ਲੱਖ ਰੁਪਏ ਦੀ ਨਕਦੀ ਜ਼ਬਤ
Advertisement

ਪ੍ਰਭੂ ਦਿਆਲ
ਸਿਰਸਾ, 21 ਸਤੰਬਰ
ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੁਲੀਸ ਵੱਲੋਂ ਵਰਤੀ ਜਾ ਰਹੀ ਮੁਸਤੈਦੀ ਦੌਰਾਨ ਵੱਖ-ਵੱਖ ਥਾਵਾਂ ਤੋਂ ਚੈਕਿੰਗ ਦੌਰਾਨ 9 ਵਿਅਕਤੀਆਂ ਕੋਲੋਂ 33 ਲੱਖ 50 ਹਜ਼ਾਰ ਰੁਪਏ ਜ਼ਬਤ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਪੀ ਵਿਕਰਾਂਤ ਭੂਸ਼ਨ ਨੇ ਦੱਸਿਆ ਹੈ ਕਿ ਇਹ ਰਕਮ ਡਿਊਟੀ ਮੈਜਿਸਟਰੇਟ ਦੀ ਹਾਜ਼ਰੀ ’ਚ ਫੜੀ ਗਈ ਹੈ ਤੇ ਅਗਲੇਰੀ ਕਾਰਵਾਈ ਲਈ ਸਬੰਧਿਤ ਵਿਭਾਗ ਨੂੰ ਸੌਂਪ ਦਿੱਤੀ ਗਈ ਹੈ।
ਉਨ੍ਹਾਂ ਨੇ ਦੱਸਿਆ ਕਿ ਚੈਕਿੰਗ ਅਤੇ ਨਾਕਾਬੰਦੀ ਦੌਰਾਨ ਏਲਨਾਬਾਦ ਦੇ ਪਿੰਡ ਮਿਠਨਪੁਰਾ ਵਾਸੀ ਹਰੀਸ਼ ਕੋਲੋਂ 9 ਲੱਖ ਰੁਪਏ ਫੜੇ ਗਏ ਹਨ। ਵਿਜੇ ਵਾਸੀ ਏਲਨਾਬਾਦ ਦੇ ਕਬਜ਼ੇ ’ਚੋਂ 5 ਲੱਖ 90 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ, ਜਦਕਿ ਗਣਪਤੀ ਵਾਸੀ ਸਿਲਵਾੜਾ ਰਾਜਸਥਾਨ ਦੇ ਕਬਜ਼ੇ ’ਚੋਂ 2 ਲੱਖ 61 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਸਿਰਸਾ ਦੇ ਸਰਕਾਰ ਹਸਪਤਾਲ ਰੋਡ ਰਵੀਨਾਥ ਵਾਸੀ ਨੌਹਰ ਰਾਜਸਥਾਨ ਦੇ ਕਬਜ਼ੇ ’ਚੋਂ 1 ਲੱਖ ਰੁਪਏ ਫੜੇ ਗਏ ਹਨ। ਦੇਵੀ ਲਾਲ ਵਾਸੀ ਬਣਵਾਲਾ ਤੋਂ 10 ਲੱਖ 68 ਹਜ਼ਾਰ, ਅਜੈ ਪਾਲ ਵਾਸੀ ਹਾਰਨੀ ਖੁਰਦ ਕੋਲੋਂ 75 ਹਜ਼ਾਰ ਰੁਪਏ ਦੀ ਰਕਮ ਜਦਕਿ ਦਿਨੇਸ਼ ਕੁਮਾਰ ਵਾਸੀ ਸੀ ਬਲਾਕ ਸਿਰਸਾ ਕੋਲੋਂ 90 ਹਜ਼ਾਰ ਰੁਪਏ ਦੀ ਰਾਸ਼ੀ ਬਰਾਮਦ ਕੀਤੀ ਹੈ। ਪ੍ਰਕਾਸ਼ ਵਾਸੀ ਡਿੰਗ ਪਾਸੋਂ 76 ਹਜ਼ਾਰ ਰੁਪਏ, ਮੋਹਨ ਵਾਸੀ ਖਛਵਾਣਾ ਰਾਜਸਥਾਨ ਕੋਲੋਂ 1 ਲੱਖ 90 ਹਜ਼ਾਰ ਰੁਪਏ ਦੀ ਨਗਦੀ ਬਰਾਮਦ ਕੀਤੀ ਗਈ ਹੈ।

Advertisement

Advertisement
Advertisement
Author Image

Balwinder Singh Sipray

View all posts

Advertisement