For the best experience, open
https://m.punjabitribuneonline.com
on your mobile browser.
Advertisement

ਕਾਲਜ ਵਿੱਚ ਕੈਂਪ ਦੌਰਾਨ 322 ਯੂਨਿਟ ਖੂਨ ਇਕੱਠਾ

08:29 AM Sep 07, 2024 IST
ਕਾਲਜ ਵਿੱਚ ਕੈਂਪ ਦੌਰਾਨ 322 ਯੂਨਿਟ ਖੂਨ ਇਕੱਠਾ
ਖੂਨਦਾਨ ਕੈਂਪ ਦੌਰਾਨ ਖੂਨਦਾਨੀਆਂ ਦਾ ਹੌਸਲਾ ਵਧਾਉਂਦੇ ਹੋਏ ਮੁੱਖ ਮਹਿਮਾਨ।
Advertisement

ਪੱਤਰ ਪ੍ਰੇਰਕ
ਯਮੁਨਾਨਗਰ, 6 ਸਤੰਬਰ
ਸਥਾਨਕ ਮੁਕੰਦ ਲਾਲ ਨੈਸ਼ਨਲ ਕਾਲਜ ਯਮੁਨਾਨਗਰ ਵਿੱਚ ਅੱਜ ਖੂਨਦਾਨ ਕੈਂਪ ਲਾ ਕੇ ਕਾਲਜ ਦੇ ਸੰਸਥਾਪਕ ਸੇਠ ਜੈ ਪ੍ਰਕਾਸ਼ ਦਾ ਜਨਮਦਿਨ ਮਨਾਇਆ ਗਿਆ। ਖੂਨਦਾਨ ਕੈਂਪ ਸਫਲ ਬਣਾਉਣ ਲਈ ਐੱਨਐੱਸਐੱਸ, ਐੱਨਸੀਸੀ, ਵੂਮੈਨ ਸਟੱਡੀ ਸੈੱਲ, ਲੀਗਲ ਲਿਟਰੇਸੀ ਸੈੱਲ ਅਤੇ ਰੈੱਡ ਕਰਾਸ ਆਦਿ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਕੈਂਪ ਵਿੱਚ ਵਿਦਿਆਰਥੀਆਂ, ਸਾਬਕਾ ਵਿਦਿਆਰਥੀਆਂ, ਅਧਿਆਪਕਾਂ, ਕਾਲਜ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਅਤੇ ਸ਼ਹਿਰੀਆਂ ਵੱਲੋਂ 322 ਯੂਨਿਟ ਖੂਨਦਾਨ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸੇਠ ਅਸ਼ੋਕ ਕੁਮਾਰ ਅਤੇ ਜਨਰਲ ਸਕੱਤਰ ਡਾ. ਰਮੇਸ਼ ਕੁਮਾਰ ਨੇ ਸਮੂਹ ਵਿਦਿਆਰਥੀਆਂ, ਅਧਿਆਪਕਾਂ ਅਤੇ ਖੂਨਦਾਨੀਆਂ ਨੂੰ ਪ੍ਰੇਰਿਤ ਕਰਦਿਆਂ ਵੱਧ ਤੋਂ ਵੱਧ ਲੋਕਾਂ ਨੂੰ ਸਵੈ-ਇੱਛਾ ਨਾਲ ਖੂਨਦਾਨ ਕਰਨ ਦੀ ਅਪੀਲ ਕੀਤੀ । ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਅਨਿਲ ਧਵਨ ਨੇ ਸ਼ਹਿਰ ਤੋਂ ਆਏ ਸਾਰੇ ਮਹਿਮਾਨਾਂ, ਵਿਦਿਆਰਥੀਆਂ ਅਤੇ ਪਤਵੰਤਿਆਂ ਦਾ ਸਵਾਗਤ ਅਤੇ ਪੀਜੀਆਈ ਚੰਡੀਗੜ੍ਹ ਅਤੇ ਜ਼ਿਲ੍ਹਾ ਰੈੱਡ ਕਰਾਸ ਦੀਆਂ ਟੀਮਾਂ ਦਾ ਧੰਨਵਾਦ ਕੀਤਾ। ਇਸ ਮੌਕੇ ਉੱਘੇ ਉਦਯੋਗਪਤੀ ਅਤੇ ਸਮਾਜ ਸੇਵੀ ਮੁਕੰਦ ਇੰਸਟੀਚਿਊਟ ਦੇ ਚੇਅਰਮੈਨ ਸੇਠ ਅਸ਼ੋਕ ਕੁਮਾਰ ਦੇ ਪੁੱਤਰ ਅਸ਼ਵਨੀ ਕੁਮਾਰ ਨੇ ਅੱਜ ਦੀ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸਰੋਤ ਬਣੇ ਸਟਾਰ ਖੂਨਦਾਨੀਆਂ ਦਾ ਸਨਮਾਨ ਵੀ ਕੀਤਾ। ਸਨਮਾਨਿਤ ਹੋਣ ਵਾਲਿਆਂ ਵਿੱਚ ਮੁੱਖ ਤੌਰ ’ਤੇ 116 ਵਾਰੀ ਖੂਨਦਾਨ ਕਰਨ ਵਾਲੇ ਸੁਧੀਰ ਵੈਦਿਆ, ਡਾ. ਨੀਰਜ ਕੁਮਾਰ ਮਲਿਕ (104 ਵਾਰ), ਸੁਸ਼ੀਲ ਢੱਲ (103 ਵਾਰ), ਸਤਬੀਰ ਸਿੰਘ (70 ਵਾਰ), ਸੁਭਾਸ਼ ਚੰਦਨਾ (65 ਵਾਰ) ਪਰਮਬੀਰ ਸਿੰਘ (57 ਵਾਰ) ਤੇ 52 ਵਾਰ ਲਗਾਤਾਰ ਖੂਨਦਾਨ ਕਰਨ ਵਾਲੇ ਦੇਵਰਤ ਸ਼ਾਮਿਲ ਸਨ ਜਿਨ੍ਹਾਂ ਨੂੰ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਆਰਕੇ ਗਰਗ, ਡਾ. ਅਜੇ ਸ਼ਰਮਾ, ਸ਼ਸ਼ੀ ਭੱਠਲਾ, ਡਾ. ਐਸਕੇ ਗਰਗ, ਡਾ. ਵਿਵੇਕ ਸ਼ਰਮਾ, ਡਾ. ਅਨਿਲ ਬੁੱਧੀਰਾਜਾ, ਡਾ. ਵਿਕਾਸ ਦਰਿਆਲ, ਡਾ. ਅਵਿਨਾਸ਼ ਜੈਨ, ਡਾ. ਸੁਚਿਤ ਸਚਦੇਵਾ, ਡਾ. ਅਗਰਵਾਲ, ਸੁਚਿਤਾ ਸਾਗਰ, ਡਾ. ਅਵਿਨਾਸ਼ ਸਿੰਘ, ਡਾ. ਸੁਭਾਸ਼ ਸਹਿਗਲ, ਸਤਪਾਲ ਓਬਰਾਏ, ਕਾਲਕਾ ਪ੍ਰਸਾਦ ਮੌਜੂਦ ਸਨ।

Advertisement
Advertisement
Author Image

joginder kumar

View all posts

Advertisement