ਰਾਜਧਾਨੀ ਵਿੱਚ 320 ਇਲੈਕਟ੍ਰਿਕ ਬੱਸਾਂ ਲੋਕਲ ਟਰਾਂਸਪੋਰਟ ਦੇ ਬੇੜੇ ਵਿੱਚ ਸ਼ਾਮਲ
08:33 AM Jul 31, 2024 IST
Advertisement
ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਜੁਲਾਈ
ਅੱਜ ਇੱਥੇ 320 ਇਲੈਕਟ੍ਰਿਕ ਬੱਸਾਂ ਲੋਕਲ ਟਰਾਂਸਪੋਰਟ ਦੇ ਬੇੜੇ ਵਿੱਚ ਸ਼ਾਮਲ ਕੀਤੀਆਂ ਗਈਆਂ ਜਿਸ ਨਾਲ ਸ਼ਹਿਰ ਵਿੱਚ ਈ-ਬੱਸਾਂ ਦੀ ਗਿਣਤੀ 1,970 ਹੋ ਗਈ। ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਨਵੀਆਂ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਬਾਂਸੇਰਾ ਵਿਖੇ ਫਲੈਗ-ਆਫ ਸਮਾਗਮ ਦੌਰਾਨ ਐੱਲਜੀ ਨੇ ਕਿਹਾ ਕਿ ਬੱਸਾਂ ਦਾ ਇਹ ਵਾਧਾ ਪ੍ਰਦੂਸ਼ਣ ਵਿਰੁੱਧ ਦਿੱਲੀ ਦੀ ਲੜਾਈ ਨੂੰ ਮਜ਼ਬੂਤ ਕਰੇਗਾ। ਉਨ੍ਹਾਂ ਕਿਹਾ ਕਿ 320 ਇਲੈਕਟ੍ਰਿਕ ਬੱਸਾਂ ਸ਼ੁਰੂ ਕਰਨ ਨਾਲ ਲੋਕਾਂ ਨੂੰ ਰਾਹਤ ਮਿਲੇਗੀ। ਆਉਣ ਵਾਲੇ ਸਮੇਂ ਵਿੱਚ ਅਜਿਹੀਆਂ ਹੋਰ ਬੱਸਾਂ ਪਾਉਣ ਦੀ ਯੋਜਨਾ ਹੈ। ਜੇ ਦਿੱਲੀ ਵਿੱਚ ਪ੍ਰਦੂਸ਼ਣ ਨੂੰ ਘੱਟ ਕਰਨਾ ਹੈ ਤਾਂ ਜਨਤਕ ਆਵਾਜਾਈ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਅਤੇ ਇਹ ਉਸ ਦਿਸ਼ਾ ਵਿੱਚ ਇੱਕ ਕਦਮ ਹੈ। ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਨੇ ਕਿਹਾ ਕਿ ਦਿੱਲੀ ਹੁਣ ਭਾਰਤ ਦਾ ਪਹਿਲਾ ਅਤੇ ਦੁਨੀਆ ਭਰ ’ਚ ਸਭ ਤੋਂ ਵੱਧ ਇਲੈਕਟ੍ਰਿਕ ਬੱਸਾਂ ਵਾਲਾ ਤੀਜਾ ਸ਼ਹਿਰ ਬਣ ਗਿਆ ਹੈ।
Advertisement
Advertisement
Advertisement