For the best experience, open
https://m.punjabitribuneonline.com
on your mobile browser.
Advertisement

ਸੋਮਾਲੀਆ ਵਿੱਚ ਹੋਟਲ ’ਤੇ ਹਮਲੇ ’ਚ 32 ਵਿਅਕਤੀਆਂ ਦੀ ਮੌਤ

03:53 PM Aug 03, 2024 IST
ਸੋਮਾਲੀਆ ਵਿੱਚ ਹੋਟਲ ’ਤੇ ਹਮਲੇ ’ਚ 32 ਵਿਅਕਤੀਆਂ ਦੀ ਮੌਤ
ਹਮਲੇ ਵਿੱਚ ਹਲਾਕ ਹੋਏ ਇਕ ਵਿਅਕਤੀ ਦੀ ਲਾਸ਼ ਲੈ ਕੇ ਜਾਂਦੀ ਹੋਈ ਐਂਬੂਲੈਂਸ। -ਫੋਟੋ: ਰਾਇਟਰਜ਼
Advertisement

ਮੋਗਾਦਿਸ਼ੂ (ਸੋਮਾਲੀਆ), 3 ਅਗਸਤ
ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ਵਿੱਚ ਸਾਹਿਲ ’ਤੇ ਸਥਿਤ ਇਕ ਹੋਟਲ ’ਤੇ ਸ਼ੁੱਕਰਵਾਰ ਸ਼ਾਮ ਨੂੰ ਹੋਏ ਹਮਲੇ ਵਿੱਚ 32 ਵਿਅਕਤੀਆਂ ਦੀ ਮੌਤ ਹੋ ਗਈ ਅਤੇ 63 ਹੋਰ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਪੁਲੀਸ ਨੇ ਅੱਜ ਦਿੱਤੀ। ਪੁਲੀਸ ਦੇ ਤਰਜਮਾਨ ਮੇਜਰ ਅਬਦੀਫਤਹਿ ਅਦਨ ਹਸਨ ਨੇ ਦੱਸਿਆ ਕਿ ਹਮਲੇ ਵਿੱਚ ਇਕ ਸੈਨਿਕ ਦੀ ਮੌਤ ਹੋ ਗਈ ਅਤੇ ਬਾਕੀ ਨਾਗਰਿਕ ਸਨ। ਹਸਨ ਨੇ ਦੱਸਿਆ ਕਿ ਹਮਲੇ ਵਿੱਚ ਇਕ ਹੋਰ ਫੌਜੀ ਜ਼ਖ਼ਮੀ ਵੀ ਹੋਇਆ ਹੈ। ਪ੍ਰਤੱਖਦਰਸੀਆਂ ਮੁਤਾਬਕ ਧਮਾਕੇ ਤੋਂ ਬਾਅਦ ਗੋਲੀਬਾਰੀ ਹੋਈ। ਅਲ-ਕਾਇਦਾ ਦੇ ਪੂਰਬੀ ਅਫਰੀਕਾ ਵਿੱਚ ਸਹਿਯੋਗੀ ਜਥੇਬੰਦੀ ਅਲ-ਸ਼ਬਾਬ ਨੇ ਆਪਣੇ ਰੇਡੀਓ ਰਾਹੀਂ ਕਿਹਾ ਕਿ ਹਮਲਾ ਉਸ ਦੇ ਲੜਾਕਿਆਂ ਨੇ ਕੀਤਾ ਹੈ। -ਏਪੀ

Advertisement

Advertisement
Author Image

Advertisement
Advertisement
×