ਡੇਂਗੂ ਦੇ 32 ਨਵੇਂ ਮਾਮਲੇ ਆਏ ਸਾਹਮਣੇ
06:33 AM Oct 15, 2024 IST
Advertisement
ਪੰਚਕੂਲਾ: ਪੰਚਕੂਲਾ ਵਿੱਚ ਡੇਂਗੂ ਰੁਕ ਨਹੀਂ ਰਿਹਾ। ਬੀਤੇ ਦੋ ਦਿਨਾਂ ਵਿੱਚ ਡੇਂਗੂ ਦੇ 32 ਹੋਰ ਨਵੇਂ ਮਾਮਲੇ ਸਾਹਮਣੇ ਆ ਚੁੱਕੇ ਹਨ। ਪੰਚਕੂਲਾ ਦੇ ਸਰਕਾਰੀ ਹਸਪਤਾਲ ਸੈਕਟਰ-6 ਵਿੱਚ ਡੇਂਗਾਂ ਦੇ ਮਰੀਜ਼ਾਂ ਦੀ ਗਿਣਤੀ 950 ਹੋ ਗਈ ਹੈ। ਡੇਂਗੂ ਦੇ ਬਹੁਤੇ ਮਰੀਜ਼ ਸੈਕਟਰ-15, 12, 19, ਪੁਰਾਣਾ ਪੰਚਕੂਲਾ, ਸਕੇਤੜੀ ਅਤੇ ਬੁੱਢਣਪੁਰ ਤੋਂ ਆ ਰਹੇ ਹਨ। ਡਾਕਟਰਾਂ ਅਨੁਸਾਰ ਜਦੋਂ ਤੱਕ ਤਾਪਮਾਨ 25 ਡਿਗਰੀ ਤੋਂ ਘੱਟ ਨਹੀਂ ਹੋ ਜਾਂਦਾ ਉਦੋਂ ਤੱਕ ਡੇਂਗੂ ਦੇ ਮਾਮਲੇ ਆਉਂਦੇ ਰਹਿਣਗੇ। ਡੇਂਗੂ ਦੇ ਮੱਛਰਾਂ ਨੂੰ ਮਾਰਨ ਲਈ ਫੌਗਿੰਗ ਕਰਵਾਈ ਜਾ ਰਹੀ ਹੈ। ਉਨ੍ਹਾਂ ਘਰਾਂ ਵਿੱਚ ਪਾਣੀ ਨਾ ਖੜ੍ਹਨ ਦੇਣ ਦੀ ਅਪੀਲ ਕੀਤੀ। -ਪੱਤਰ ਪ੍ਰੇਰਕ
Advertisement
Advertisement
Advertisement