For the best experience, open
https://m.punjabitribuneonline.com
on your mobile browser.
Advertisement

ਲਿਮਟਾਂ ’ਤੇ ਛੋਟ ਦਾ ਝਾਂਸਾ ਦੇ ਕਿਸਾਨਾਂ ਤੋਂ 32 ਲੱਖ ਠੱਗੇ

10:42 AM Apr 08, 2024 IST
ਲਿਮਟਾਂ ’ਤੇ ਛੋਟ ਦਾ ਝਾਂਸਾ ਦੇ ਕਿਸਾਨਾਂ ਤੋਂ 32 ਲੱਖ ਠੱਗੇ
ਠੱਗੀ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਕਿਸਾਨ।
Advertisement

ਇਕਬਾਲ ਸਿੰਘ ਸ਼ਾਂਤ
ਲੰਬੀ, 7 ਅਪਰੈਲ
ਬੈਂਕ ਲਿਮਟ ਦੀ ਰਕਮ ਅਦਾਇਗੀ ’ਚ ਲਗਪਗ 75 ਫ਼ੀਸਦੀ ਮੁਆਫ਼ੀ ਦੇ ਝਾਂਸੇ ’ਚ ਪੰਜ ਕਿਸਾਨ ਕਰੀਬ 32.10 ਲੱਖ ਰੁਪਏ ਦੀ ਕਥਿਤ ਠੱਗੀ ਦਾ ਸ਼ਿਕਾਰ ਹੋ ਗਏ ਹਨ। ਮਾਮਲਾ ਅਕਤੂਬਰ 2022 ਦੌਰਾਨ ਦਾ ਹੈ। ਕਿਸਾਨਾਂ ਦੇ ਸਿਰ ਕਰੀਬ 1.36 ਕਰੋੜ ਦੀ ਬੈਂਕ ਲਿਮਟ ਸੀ। ਪ੍ਰਾਈਵੇਟ ਬੈਂਕ ਮੁਲਾਜ਼ਮ ਨੇ ਸਭ ਤੋਂ ਪਹਿਲਾਂ ਖੁੱਡੀਆਂ ਵਾਸੀ ਕਿਸਾਨ ਭਰਾਵਾਂ ਸੁਖਰਾਜ ਸਿੰਘ ਤੇ ਗੁਰਰਾਜ ਸਿੰਘ ਤੋਂ 29.50 ਲੱਖ ਰੁਪਏ ਦੀ ਬੈਂਕ ਲਿਮਟ ਨਬਿੇੜਨ ਲਈ 7.80 ਲੱਖ ਰੁਪਏ ਲਏ। ਉਸ ਨੇ ਇੱਕ ਪ੍ਰਾਈਵੇਟ ਬੈਂਕ ਦੀ ਲੈਟਰ ਪੈਡ ’ਤੇ ਤਹਿਸੀਲਦਾਰ ਦੇ ਨਾਂਅ ਜਾਅਲੀ ‘ਨੋ ਡਿਊਜ਼’ ਸਰਟੀਫਿਕੇਟ ਜਾਰੀ ਕੀਤਾ। 22.50 ਲੱਖ ਰੁਪਏ ਦੀ ਲਿਮਟ ਛੋਟ ਦਾ ਲਾਹਾ ਦੇ ਝਾਂਸੇ ’ਚ ਕਿਸਾਨ ਗਮਦੂਰ ਸਿੰਘ (ਖੁੱਡੀਆਂ) ਵੀ 6.30 ਲੱਖ ਰੁਪਏ ਦੀ ਠੱਗੀ ਮਰਵਾ ਬੈਠਿਆ। ਨਛੱਤਰ ਸਿੰਘ (ਰੱਥੜੀਆਂ) ਨੇ 23 ਲੱਖ ਰੁਪਏ, ਸੱਤਪਾਲ ਸਿੰਘ (ਲੰਬੀ) ਨੇ 18 ਲੱਖ ਰੁਪਏ ਅਤੇ ਜਸਪਾਲ ਸਿੰਘ (ਕੋਕਰੀ ਕਲਾਂ) ਨੇ 40.46 ਲੱਖ ਰੁਪਏ ਦੀ ਲਿਮਟ ’ਚ ਛੋਟ ਦੇ ਲਾਲਚ ’ਚ 6-6 ਲੱਖ ਰੁਪਏ ਬੈਂਕ ਮੁਲਾਜ਼ਮ ਨੂੰ ਦੇ ਦਿੱਤੇ।
ਪੀੜਤ ਪੁਲੀਸ ਪੱਧਰ ’ਤੇ ਚਾਰਾਜੋਈ ਕਰ ਚੁੱਕੇ ਹਨ। ਬੀਤੇ ਦਿਨੀਂ ਪੀੜਤਾਂ ਨੇ ਬੀਕੇਯੂ ਡਕੌਂਦਾ ਧਨੇਰ ਦੀ ਅਗਵਾਈ ’ਚ ਮਿਠੜੀ ਬੁੱਧਗਿਰ ਵਿੱਚ ਵਿਅਕਤੀ ਦੇ ਬੂਹੇ ’ਤੇ ਸੰਕੇਤਕ ਧਰਨਾ ਲਗਾਇਆ ਸੀ। ਕਿਸਾਨ ਸੁਖਰਾਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਬੈਂਕ ਮੁਲਜ਼ਮ ਨੂੰ ਉਸ ਵੱਲੋਂ ਆਖੇ ਅਨੁਸਾਰ ਪੈਸੇ ਦੇ ਦਿੱਤੇ ਪਰ ਕਰੀਬ ਛੇ ਮਹੀਨੇ ਬਾਅਦ ਬੈਂਕ ਅਧਿਕਾਰੀ ਲਿਮਟ ਰਕਮ ਵਸੂਲੀ ਲਈ ਪੁੱਜੇ। ਉਨ੍ਹਾਂ ਜਦੋਂ ਉਸ ਮੁਲਾਜ਼ਮ ਵੱਲੋਂ ‘ਨੋ ਡਿਊਜ਼’ ਦਿਖਾਈ ਤਾਂ ਟੀਮ ਉਸ ਨੂੰ ਜਾਅਲੀ ਦੱਸਿਆ। ਪਤਾ ਲੱਗਿਆ ਹੈ ਕਿ ਖੇਤਰ ਦੇ ਸੱਤਾ-ਪੱਖੀ ਹਾਲਾਤ ਨੇ ਦੋਵੇਂ ਧਿਰਾਂ ਨਾਲ ਵੋਟਾਂ ਵਾਲੀ ਸਾਂਝ ਕਾਰਨ ਇਨਸਾਫ਼ ਦਿਵਾਉਣ ਤੋਂ ਪਾਸਾ ਵੱਟ ਰੱਖਿਆ ਹੈ। ਥਾਣਾ ਕਿੱਲਿਆਂਵਾਲੀ ਦੇ ਮੁਖੀ ਬਲਰਾਜ ਸਿੰਘ ਨੇ ਕਿਹਾ ਕਿ ਲਿਖਤ ਸ਼ਿਕਾਇਤ ਆਉਣ ’ਤੇ ਕਾਰਵਾਈ ਕੀਤੀ ਜਾਵੇਗੀ।

Advertisement

Advertisement
Author Image

Advertisement
Advertisement
×