For the best experience, open
https://m.punjabitribuneonline.com
on your mobile browser.
Advertisement

ਕੈਨੇਡਾ ਗਏ ਮੁੰਡੇ ਦੇ ਮਾਪਿਆਂ ਨਾਲ 31 ਲੱਖ ਦੀ ਠੱਗੀ

07:01 PM Jun 29, 2023 IST
ਕੈਨੇਡਾ ਗਏ ਮੁੰਡੇ ਦੇ ਮਾਪਿਆਂ ਨਾਲ 31 ਲੱਖ ਦੀ ਠੱਗੀ
Advertisement

ਜ਼ੀਰਕਪੁਰ: ਸਾਈਬਰ ਠੱਗਾਂ ਨੇ ਮੁੰਡੇ ਕੋਲੋਂ ਵਾਪਰੇ ਹਾਦਸੇ ਵਿੱਚ ਗੋਰੇ ਦੀ ਮੌਤ ਹੋਣ ਬਾਰੇ ਦੱਸ ਕੇ ਵਕੀਲ ਕਰਨ ਦੇ ਨਾਂ ‘ਤੇ ਮਾਪਿਆਂ ਕੋਲੋਂ 31 ਲੱਖ ਰੁਪਏ ਠੱਗ ਲਏ। ਰਾਏਵਾਲੀ ਦੇ ਸਤਪਾਲ ਸਿੰਘ ਨੇ ਦੱਸਿਆ ਕਿ 13 ਜੂਨ ਨੂੰ ਉਸ ਦੀ ਪਤਨੀ ਪਰਮਜੀਤ ਕੌਰ ਦੇ ਮੋਬਾਈਲ ਫੋਨ ‘ਤੇ ਵਿਦੇਸ਼ੀ ਨੰਬਰ ਤੋਂ ਵੱਟਸਐਪ ਕਾਲ ਆਈ। ਉਸ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਗੁਰਵਿੰਦਰ ਕੋਲੋਂ ਕੈਨੇਡਾ ਵਿੱਚ ਹੋਈ ਟੱਕਰ ਕਾਰਨ ਇਕ ਗੋਰੇ ਦੀ ਮੌਤ ਹੋ ਗਈ ਹੈ ਤੇ ਗੁਰਵਿੰਦਰ ਨੂੰ ਕੈਨੇਡਾ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਸ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੂੰ ਛੁਡਾਉਣ ਲਈ ਵਕੀਲ ਕਰਨਾ ਪਵੇਗਾ। ਉਸ ਵਿਅਕਤੀ ਨੇ ਉਨ੍ਹਾਂ ਕੋਲੋਂ 31 ਲੱਖ ਰੁਪਏ ਹੜੱਪ ਲਏ। -ਨਿੱਜੀ ਪੱਤਰ ਪ੍ਰੇਰਕ

Advertisement

Advertisement
Tags :
Advertisement
Advertisement
×