ਦੋ ਜਣਿਆਂ ਤੋਂ 30 ਕਿੱਲੋ ਗਾਂਜਾ ਬਰਾਮਦ
06:52 AM Apr 19, 2024 IST
Advertisement
ਲੁਧਿਆਣਾ: ਪੁਲੀਸ ਨੇ ਦੋ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ 30 ਕਿੱਲੋ ਦੇ ਕਰੀਬ ਗਾਂਜਾ ਬਰਾਮਦ ਕੀਤਾ ਹੈ। ਥਾਣਾ ਫੋਕਲ ਪੁਆਇੰਟ ਦੇ ਥਾਣੇਦਾਰ ਦਲਬੀਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਪਾਰਟੀ ਗਸ਼ਤ ਸਬੰਧੀ ਫੇਸ-5 ਫੋਕਲ ਪੁਆਇੰਟ ਵਿਖੇ ਮੌਜੂਦ ਸੀ ਤਾਂ ਸਾਹਮਣੇ ਤੋਂ ਇੱਕ ਮੋਟਰਸਾਈਕਲ ’ਤੇ ਵਿਨੋਦ ਕੁਮਾਰ ਵਾਸੀ ਨੇੜੇ ਗੁਰਦੁਆਰਾ ਸਾਹਿਬ ਪਿੰਡ ਜਸਪਾਲ ਬਾਂਗਰ ਆਉਂਦਾ ਦਿਖਾਈ ਦਿੱਤਾ। ਉਹ ਪੁਲੀਸ ਨੂੰ ਦੇਖਕੇ ਪਿੱਛੇ ਮੁੜਨ ਲੱਗਾ ਤਾਂ ਉਸ ਨੂੰ ਕਾਬੂ ਕਰਕੇ ਤਲਾਸ਼ੀ ਲੈਣ ’ਤੇ ਉਸ ਕੋਲੋਂ ਸਾਢੇ ਅਠਾਰਾਂ ਕਿੱਲੋ ਗਾਂਜਾ ਬਰਾਮਦ ਕੀਤਾ ਗਿਆ। ਇਸੇ ਤਰ੍ਹਾਂ ਥਾਣਾ ਡਵੀਜ਼ਨ ਨੰਬਰ 5 ਦੇ ਥਾਣੇਦਾਰ ਮੋਹਨ ਲਾਲ ਨੇ ਦੱਸਿਆ ਕਿ ਪੁਲੀਸ ਗਸ਼ਤ ਸਬੰਧੀ ਮੁਹੱਲਾ ਹਰਕੀਰਤਪੁਰਾ ਨੇੜੇ ਮੌਜੂਦ ਸੀ ਤਾਂ ਰੇਲਵੇ ਲਾਈਨਾਂ ਦੀ ਤਰਫੋਂ ਆਉਂਦੇ ਇੱਕ ਵਿਅਕਤੀ ਤੋਂ 11 ਕਿੱਲੋਗ੍ਰਾਮ ਗਾਂਜਾ ਬਰਾਮਦ ਹੋਇਆ। ਮੁਲਜ਼ਮ ਦੀ ਪਛਾਣ ਸਚਿਨ ਸਾਹਨੀ ਵਾਸੀ ਰੂਪ ਨਗਰ ਵਜੋਂ ਹੋਈ ਹੈ। -ਨਿੱਜੀ ਪੱਤਰ ਪ੍ਰੇਰਕ
Advertisement
Advertisement