ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਰੀ ਮੀਂਹ ਕਾਰਨ 30 ਏਕੜ ਝੋਨਾ ਡੁੱਬਿਆ

07:26 AM Jul 12, 2023 IST
ਭਾਰੀ ਮੀਂਹ ਕਾਰਨ ਭਵਾਨੀਗੜ੍ਹ ਦੇ ਖੇਤਾਂ ਵਿੱਚ ਭਰਿਆ ਪਾਣੀ।

ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 11 ਜੁਲਾਈ
ਪਿਛਲੇ ਦਨਿਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਇੱਥੋਂ ਦੇ ਖੇਤਾਂ ਵਿੱਚ ਕਈ-ਕਈ ਫੁੱਟ ਪਾਣੀ ਭਰ ਗਿਆ ਹੈ। ਇਸ ਨਾਲ ਝੋਨੇ ਦੀ ਫ਼ਸਲ ਖ਼ਰਾਬ ਹੋਣ ਦਾ ਡਰ ਬਣ ਗਿਆ ਹੈ।
ਇੱਥੋਂ ਦੀ ਕਾਕੜਾ ਰੋਡ ’ਤੇ ਗੁਰੂ ਤੇਗ ਬਹਾਦਰ ਸਟੇਡੀਅਮ ਦੇ ਨੇੜਲੇ ਖੇਤਾਂ ਵਿੱਚ ਪਿੰਡ ਆਲੋਅਰਖ ਤੱਕ ਦਾ ਪਾਣੀ ਇਕੱਠਾ ਹੋ ਗਿਆ ਹੈ। ਖੇਤਾਂ ਵਿਚਲਾ ਪਾਣੀ ਇੱਥੇ ਜੀਟੀਬੀ ਕਾਲਜ, ਸਟੇਡੀਅਮ ਅਤੇ ਨੇੜਲੀ ਕਲੋਨੀ ਨਾਲ ਟਕਰਾ ਕੇ ਰੁਕਿਆ ਖੜ੍ਹਾ ਹੈ। ਪਾਣੀ ਦਾ ਨਿਕਾਸ ਨਾ ਹੋਣ ਕਾਰਨ ਇਸ ਖੜ੍ਹੇ ਪਾਣੀ ਕਾਰਨ 30 ਏਕੜ ਝੋਨਾ ਡੁੱਬ ਗਿਆ ਹੈ। ਇਹ ਪਾਣੀ ਕਾਲਜ ਦੀ ਬਿਲਡਿੰਗ ਅਤੇ ਕਲੋਨੀ ਦੇ ਘਰਾਂ ਦਾ ਨੁਕਸਾਨ ਵੀ ਕਰ ਸਕਦਾ ਹੈ।
ਕਿਸਾਨ ਇੰਦਰਜੀਤ ਸਿੰਘ, ਭਰਪੂਰ ਸਿੰਘ, ਮਨਦੀਪ ਸਿੰਘ, ਭੋਲਾ ਮਾਹੀ ਅਤੇ ਹਰਭਜਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਝੋਨੇ ਦੀ ਫ਼ਸਲ ਪਾਣੀ ਵਿੱਚ ਡੁੱਬ ਗਈ ਹੈ। ਉਨ੍ਹਾਂ ਸਰਕਾਰ ਤੋਂ ਨੁਕਸਾਨ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ।

Advertisement

Advertisement
Tags :
ਕਾਰਨਝੋਨਾਡੁੱਬਿਆਭਾਰੀਮੀਂਹ
Advertisement