ਅਮਰੀਕਾ ’ਚ ਸੜਕ ਹਾਦਸੇ ਕਾਰਨ ਗੁਜਰਾਤ ਦੀਆਂ 3 ਔਰਤਾਂ ਦੀ ਮੌਤ
05:12 PM Apr 27, 2024 IST
Advertisement
ਨਿਊਯਾਰਕ, 27 ਅਪਰੈਲ
ਅਮਰੀਕਾ ਵਿੱਚ ਭਿਆਨਕ ਕਾਰ ਹਾਦਸੇ ਵਿੱਚ ਗੁਜਰਾਤ ਦੀਆਂ ਤਿੰਨ ਔਰਤਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਰੇਖਾਬੇਨ ਪਟੇਲ, ਸੰਗੀਤਾਬੇਨ ਪਟੇਲ ਅਤੇ ਮਨੀਸ਼ਾਬੇਨ ਪਟੇਲ ਵਜੋਂ ਹੋਈ ਹੈ। ਇਹ ਸਾਰੀਆਂ ਗੁਜਰਾਤ ਦੇ ਆਨੰਦ ਜ਼ਿਲ੍ਹੇ ਦੀਆਂ ਵਸਨੀਕ ਸਨ। ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਦੇ ਦੱਖਣੀ ਕੈਰੋਲੀਨਾ ਰਾਜ ਵਿੱਚ ਉਨ੍ਹਾਂ ਦੀ ਤੇਜ਼ ਰਫ਼ਤਾਰ ਕਾਰ ਹਵਾ ਵਿੱਚ ਘੱਟੋ-ਘੱਟ 20 ਫੁੱਟ ਉੱਚੀ ਉਛਲਣ ਬਾਅਦ ਦਰੱਖਤ ਨਾਲ ਟਕਰਾਅ ਗਈ।
Advertisement
Advertisement
Advertisement