ਛੱਤ ਡਿੱਗਣ ਕਾਰਨ 2 ਬੱਚਿਆਂ ਸਮੇਤ 3 ਦੀ ਮੌਤ, ਤਿੰਨ ਜਖ਼ਮੀ
12:41 PM Jul 03, 2025 IST
Advertisement
ਸੁਰਿੰਦਰ ਸਿੰਘ ਗੁਰਾਇਆ
ਟਾਂਡਾ, 3 ਜੁਲਾਈ
Advertisement
ਇੱਥੋਂ ਦੇ ਪਿੰਡ ਅਹੀਆਪੁਰ ਵਿੱਚ ਅੱਜ ਤੜਕਸਾਰ ਖਸਤਾਹਾਲ ਘਰ ਦੀ ਛੱਤ ਡਿੱਗਣ ਕਾਰਨ ਪਰਵਾਸੀ ਮਜ਼ਦੂਰ ਅਤੇ ਉਸ ਦੀਆਂ ਦੋ ਧੀਆਂ ਦੀ ਮੌਤ ਹੋ ਗਈ ਜਦੋਂਕਿ ਮ੍ਰਿਤਕ ਦੀ ਪਤਨੀ ਅਤੇ ਦੋ ਹੋਰ ਧੀਆਂ ਜਖ਼ਮੀ ਹੋ ਗਈਆਂ। ਇਹ ਪਰਿਵਾਰ ਇਸ ਘਰ ਵਿਚ ਕਿਰਾਏ ’ਤੇ ਰਹਿ ਰਿਹਾ ਸੀ। ਜਾਣਕਾਰੀ ਅਨੁਸਾਰ ਹਾਦਸਾ ਤੜਕਸਾਰ ਪੈ ਰਹੇ ਮੀਂਹ ਦੌਰਾਨ ਵਾਪਰਿਆ। ਮੀਂਹ ਕਾਰਨ ਖਸਤਾਹਾਲ ਘਰ ਦੀ ਦੂਜੀ ਮੰਜਿਲ ਦੀ ਛੱਤ ਅਚਾਨਕ ਡਿੱਗ ਪਈ ਅਤੇ ਪਰਿਵਾਰ ਮਲਬੇ ਹੇਠਾਂ ਦਬ ਗਿਆ।
ਹਾਦਸੇ ਤੋਂ ਬਾਅਦ ਇਕੱਠੇ ਹੋਏ ਮੁਹੱਲਾ ਵਾਸੀਆਂ ਨੇ ਜ਼ਖਮੀਆਂ ਨੂੰ ਬਾਹਰ ਕੱਢਿਆ। ਇਸ ਹਾਦਸੇ ਦੌਰਾਨ ਸ਼ੰਕਰ ਮੰਡਲਠ ਉਸ ਦੀਆਂ ਧੀਆਂ ਸ਼ਿਵਾਨੀ ਦੇਵੀ ਅਤੇ ਪੂਜਾ ਦੀ ਮੌਤ ਹੋ ਗਈ। ਇਸ ਵਿਚ ਹਾਦਸੇ ਉਸਦੀ ਪਤਨੀ ਪ੍ਰਿਅੰਕਾ ਅਤੇ ਦੋ ਹੋਰ ਧੀਆਂ ਕਵਿਤਾ ਅਤੇ ਪ੍ਰੀਤੀ ਜਖ਼ਮੀ ਹੋ ਗਈਆਂ ਜ਼ਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
Advertisement
Advertisement
Advertisement