For the best experience, open
https://m.punjabitribuneonline.com
on your mobile browser.
Advertisement

ਸਰਹੱਦੀ ਪਿੰਡ ਤੋਂ 3 ਪੈਕੇਟ ਹੈਰੋਇਨ ਤੇ ਡਰੋਨ ਬਰਾਮਦ

07:45 AM Jun 19, 2024 IST
ਸਰਹੱਦੀ ਪਿੰਡ ਤੋਂ 3 ਪੈਕੇਟ ਹੈਰੋਇਨ ਤੇ ਡਰੋਨ ਬਰਾਮਦ
ਪੁਲੀਸ ਵੱਲੋਂ ਬਰਾਮਦ ਹੈਰੋਇਨ ਤੇ ਡਰੋਨ।
Advertisement

ਅਟਾਰੀ (ਪੱਤਰ ਪ੍ਰੇਰਕ): ਭਾਰਤ-ਪਾਕਿਸਤਾਨ ਸਰਹੱਦ ਨੇੜੇ ਪੈਂਦੇ ਪਿੰਡ ਰੋੜਾਂਵਾਲਾ ਖੁਰਦ ਨੇੜੇ ਗਸ਼ਤ ਕਰ ਰਹੇ ਪੁਲੀਸ ਚੌਕੀ ਕਾਹਨਗੜ੍ਹ ਇੰਚਾਰਜ ਐਸਆਈ ਮਨਜੀਤ ਸਿੰਘ, ਥਾਣਾ ਘਰਿੰਡਾ ਨੇ ਇੱਕ ਡਰੋਨ ਅਤੇ ਦੋ ਪੈਕੇਟ ਹੈਰੋਇਨ ਦੇ ਬਰਾਮਦ ਕੀਤੇ। ਇਸੇ ਤਰ੍ਹਾਂ ਸੀਮਾ ਸੁਰੱਖਿਆ ਬਲ ਦੀ ਗਸ਼ਤ ਕਰ ਰਹੇ 144ਵੀਂ ਬਟਾਲੀਅਨ ਦੇ ਜਵਾਨਾਂ ਨੇ ਪਿੰਡ ਰੋੜਾਂਵਾਲਾ ਖਰਦ ਤੋਂ ਇੱਕ ਪੈਕੇਟ ਹੈਰੋਇਨ ਬਰਾਮਦ ਕੀਤਾ। ਮਿਲੀ ਜਾਣਕਾਰੀ ਅਨੁਸਾਰ ਗਸ਼ਤ ਕਰ ਰਹੀ ਪੁਲੀਸ ਚੌਕੀ ਕਾਹਨਗੜ੍ਹ ਦੇ ਇੰਚਾਰਜ ਨੇ ਅਸਮਾਨ ਤੋਂ ਉਤਰ ਰਿਹਾ ਡਰੋਨ ਵੇਖਿਆ ਤਾਂ ਤੁਰੰਤ ਹੀ ਧਰਤੀ ’ਤੇ ਡਿੱਗਾ ਡਰੋਨ ਅਤੇ ਦੋ ਪੈਕਟ ਬਰਾਮਦ ਕੀਤੇ। ਸਥਾਨਕ ਪੁਲੀਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੀ ਹੈ।

Advertisement

Advertisement
Advertisement
Author Image

sukhwinder singh

View all posts

Advertisement