ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਾਰ ਦੀ ਫੇਟ ਵੱਜਣ ਕਾਰਨ ਪਰਿਵਾਰ ਦੇ 3 ਜੀਅ ਜ਼ਖ਼ਮੀ

08:43 AM Aug 23, 2024 IST

ਪੱਤਰ ਪ੍ਰੇਰਕ
ਰਤੀਆ, 22 ਅਗਸਤ
ਪਿੰਡ ਹਮਜਾਪੁਰ ਕੋਲ ਕਾਰ ਦੀ ਫੇਟ ਵੱਜਣ ਕਾਰਨ ਮੋਟਰਸਾਈਕਲ ’ਤੇ ਸਵਾਰ ਇੱਕ ਪਰਿਵਾਰ ਦੇ 3 ਜੀਅ ਜ਼ਖ਼ਮੀ ਹੋ ਗਏ। ਉਪਰੋਕਤ ਹਾਦਸੇ ਮਗਰੋਂ ਆਸ-ਪਾਸ ਢਾਣੀਆਂ ਵਿੱਚ ਰਹਿਣ ਵਾਲੇ ਜਸਕਰਨ ਸਿੰਘ ਅਤੇ ਹੋਰ ਰਾਹਗੀਰਾਂ ਨੇ ਹੀ ਜ਼ਖ਼ਮੀਆਂ ਨੂੰ ਇਲਾਜ ਲਈ ਰਤੀਆ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਨ੍ਹਾਂ ਵਿੱਚੋਂ ਕੁੱਝ ਦੀ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਅਗਰੋਹਾ ਮੈਡੀਕਲ ਵਿੱਚ ਰੈਫਰ ਕਰ ਦਿੱਤਾ ਹੈ। ਹਸਪਤਾਲ ਵਿੱਚ ਇਲਾਜ ਅਧੀਨ ਪੰਜਾਬ ਇਲਾਕੇ ਦੇ ਰਿਓਂਦ ਨਿਵਾਸੀ ਅਰਜਨ ਸਿੰਘ ਨੇ ਦੱਸਿਆ ਕਿ ਉਹ ਆਪਣੀ ਮਾਤਾ ਲਾਡੀ ਬਾਈ ਅਤੇ ਚਾਚਾ ਵੀਰਾਂ ਨਾਲ ਮੋਟਰਸਾਈਕਲ ’ਤੇ ਅਹਿਰਵਾਂ ਵਿੱਚ ਦਵਾਈ ਲੈਣ ਲਈ ਜਾ ਰਹੇ ਸੀ। ਜਿਵੇਂ ਹੀ ਉਹ ਪਿੰਡ ਹਮਜਾਪੁਰ ਦੇ ਪੈਲੇਸ ਕੋਲ ਪਹੁੰਚੇ ਤਾਂ ਸਾਹਮਣੇ ਤੋਂ ਤੇਜ਼ ਰਫਤਾਰ ਕਾਰ ਆ ਰਹੀ ਸੀ। ਹਾਲਾਂਕਿ ਕਾਰ ਦੀ ਰਫਤਾਰ ਦੇਖ ਕੇ ਉਸ ਨੇ ਆਪਮਾ ਮੋਟਰਸਾਈਕਲ ਸਾਈਡ ’ਤੇ ਉਤਾਰ ਲਿਆ ਸੀ ਪਰ ਲਾਪਰਵਾਹ ਕਾਰ ਚਾਲਕ ਨੇ ਫਿਰ ਵੀ ਉਨ੍ਹਾਂ ਦੇ ਮੋਟਰਸਾਈਕਲ ਨੂੰ ਫੇਟ ਮਾਰ ਮਾਰ ਦਿੱਤੀ, ਜਿਸ ਕਾਰਨ ਉਹ ਤਿੰਨੋਂ ਸੜਕ ’ਤੇ ਡਿੱਗ ਗਏ।
ਉਨ੍ਹਾਂ ਦੋਸ਼ ਲਗਾਇਆ ਕਿ ਜਿਵੇਂ ਹੀ ਉਪਰੋਕਤ ਦੁਰਘਟਨਾ ਵਾਪਰੀ ਤਾਂ ਕਾਰ ਚਾਲਕ ਮੌਕੇ ਤੋਂ ਹੀ ਗੱਡੀ ਲੈ ਕੇ ਫਰਾਰ ਹੋ ਗਿਆ ਅਤੇ ਨਜ਼ਦੀਕ ਦੀ ਢਾਣੀ ਵਿੱਚ ਕੰਮ ਕਰ ਰਹੇ ਲੋਕਾਂ ਨੇ ਹੀ ਉਨ੍ਹਾਂ ਨੂੰ ਇਲਾਜ ਲਈ ਰਤੀਆ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਪੀੜਤ ਪਰਿਵਾਰ ਦੇ ਲੋਕਾਂ ਨੇ ਲਾਪਰਵਾਹ ਗੱਡੀ ਚਾਲਕ ਖਿਲਾਫ਼ ਕਾਰਵਾਈ ਕਰਨ ਲਈ ਪੁਲੀਸ ਨੂੰ ਵੀ ਸੂਚਨਾ ਦੇ ਦਿੱਤੀ ਹੈ ਅਤੇ ਪੁਲੀਸ ਅਗਲੀ ਕਾਰਵਾਈ ਵਿੱਚ ਜੁਟ ਗਈ ਹੈ।

Advertisement

Advertisement
Advertisement