ਮੋਟਰਸਾਈਕਲ ਚੋਰ ਗਰੋਹ ਦੇ 3 ਮੈਂਬਰ ਗ੍ਰਿਫ਼ਤਾਰ
06:49 AM Jan 09, 2025 IST
Advertisement
ਪੱਤਰ ਪ੍ਰੇਰਕ
ਜੀਂਦ, 8 ਜਨਵਰੀ
ਇੱਥੇ ਪੁਲੀਸ ਨੇ ਮੋਟਰਸਾਈਕਲ ਚੋਰ ਗਰੋਹ ਦੇ 3 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਨੇ 10 ਮਾਮਲੇ ਸੁਲਝਾਉਂਦੇ ਹੋਏ 9 ਮੋਟਰਸਾਈਕਲ ਬਰਾਮਦ ਕੀਤੇ ਹਨ, ਜਦੋਂਕਿ ਇੱਕ ਮੋਟਰਸਾਈਕਲ ਪੁਲੀਸ ਪਹਿਲਾਂ ਹੀ ਬਰਾਮਦ ਕਰ ਚੁੱਕੀ ਹੈ। ਜੀਂਦ ਸਿਟੀ ਥਾਣਾ ਮੁਖੀ ਮਨੀਸ਼ ਕੁਮਾਰ ਦੀ ਅਗਵਾਈ ਹੇਠ ਪੁਲੀਸ ਨੇ ਗਰੋਹ ਦੇ ਤਿੰਨ ਮੈਂਬਰ ਗ੍ਰਿਫਤਾਰ ਕਰਦੇ ਹੋਏ ਉਨ੍ਹਾਂ ਦੇ ਕਬਜ਼ੇ ’ਚੋਂ 9 ਮੋਟਰਸਾਈਕਲ ਬਰਾਮਦ ਕੀਤੇ। ਥਾਣਾ ਮੁਖੀ ਮਨੀਸ਼ ਕੁਮਾਰ ਨੇ ਦੱਸਿਆ ਕਿ 2 ਜਨਵਰੀ ਨੂੰ ਸੈਣੀ ਰਾਮ ਲੀਲਾ ਮੈਦਾਨ ਵਾਸੀ ਨੇ ਮੋਟਰਸਾਈਕਲ ਚੋਰੀ ਹੋਣ ਦੀ ਸੂਚਨਾ ਦਿੱਤੀ ਸੀ ਜਿਸ ਦੇ ਅਧਾਰ ’ਤੇ ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ। ਮਗਰੋਂ ਪੁਲੀਸ ਨੇ ਗੌਰਵ ਉਰਫ ਕਾਲੂ ਵਾਸੀ ਪੇਟਵਾੜ ਜ਼ਿਲ੍ਹਾ ਹਿਸਾਰ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਦੀ ਪੜਤਾਲ ਮਗਰੋਂ ਸਾਹਿਲ ਵਾਸੀ ਲਿਤਾਨੀ ਅਤੇ ਮੋਹਿਤ ਵਾਸੀ ਫਰੀਦਪੁਰ ਜ਼ਿਲ੍ਹਾ ਹਿਸਾਰ ਗ੍ਰਿਫ਼ਤਾਰ ਕੀਤਾ ਗਿਆ।
Advertisement
Advertisement
Advertisement