‘ਆਪ’ ਅਤੇ ਭਾਜਪਾ ਦੇ 3-3 ਮੈਂਬਰ ਚੁਣੇ ਗਏ
08:42 PM Jun 23, 2023 IST
ਨਵੀਂ ਦਿੱਲੀ: ਲੰਬੀ ਉਡੀਕ ਤੋਂ ਬਾਅਦ ਦਿੱਲੀ ਨਗਰ ਨਿਗਮ ਦੀ ਸਥਾਈ ਕਮੇਟੀ ਦੇ 6 ਮੈਂਬਰਾਂ ਦੀ ਚੋਣ ਦੇ ਨਤੀਜੇ ਐਲਾਨੇ ਗਏ ਹਨ। ਵੀਰਵਾਰ ਨੂੰ ਨਿਗਮ ਸਕੱਤਰ ਦੇ ਦਫ਼ਤਰ ਵੱਲੋਂ ਇਸ ਦਾ ਹੁਕਮ ਜਾਰੀ ਕੀਤਾ ਗਿਆ। ਜਾਰੀ ਹੁਕਮਾਂ ਅਨੁਸਾਰ ਸਥਾਈ ਕਮੇਟੀ ਲਈ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੇ 3-3 ਮੈਂਬਰਾਂ ਨੂੰ ਚੁਣਿਆ ਗਿਆ ਹੈ। ਨਗਰ ਨਿਗਮ ਸਦਨ ਤੋਂ ਚੁਣੇ ਜਾਣ ਵਾਲੇ 6 ਮੈਂਬਰਾਂ ਵਿੱਚੋਂ ਭਾਜਪਾ ਦੇ ਕਮਲਜੀਤ ਸ਼ਹਿਰਾਵਤ, ਗਜੇਂਦਰ ਦਰਾਲ ਅਤੇ ਪੰਕਜ ਲੂਥਰਾ ਨੂੰ ਚੁਣੇ ਜਾਣ ਦਾ ਐਲਾਨ ਕੀਤਾ ਗਿਆ ਹੈ। ਦੂਜੇ ਪਾਸੇ, ‘ਆਪ’ ਦੇ ਅਮਿਲ ਮਲਿਕ, ਮੋਹਿਨੀ ਅਤੇ ਰਮਿੰਦਰ ਕੌਰ ਨੂੰ ਚੁਣੇ ਜਾਣ ਦਾ ਐਲਾਨ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਦਿੱਲੀ ਹਾਈ ਕੋਰਟ ਦੇ ਹੁਕਮਾਂ ‘ਤੇ ਨਤੀਜਿਆਂ ਦਾ ਐਲਾਨ ਕੀਤਾ ਗਿਆ ਹੈ। ਅਦਾਲਤ ਨੇ ਮੇਅਰ ਸ਼ੈਲੀ ਓਬਰਾਏ ਵੱਲੋਂ ਮੁੜ ਚੋਣ ਕਰਵਾਉਣ ਦੇ ਫੈਸਲੇ ਨੂੰ ਗਲਤ ਕਰਾਰ ਦਿੰਦਿਆਂ ਤਤਕਾਲੀ ਨਿਗਮ ਸਕੱਤਰ ਅਤੇ ਚੋਣ ਕਮਿਸ਼ਨ ਦੇ ਨੁਮਾਇੰਦਿਆਂ ਦੀ ਰਿਪੋਰਟ ਨੂੰ ਬਰਕਰਾਰ ਰੱਖਿਆ। -ਪੱਤਰ ਪ੍ਰੇਰਕ
Advertisement
Advertisement