For the best experience, open
https://m.punjabitribuneonline.com
on your mobile browser.
Advertisement

ਕਾਰ ਸਵਾਰ ਕੋਲੋਂ 3 ਲੱਖ ਰੁਪਏ ਦੀ ਨਕਦੀ ਬਰਾਮਦ

07:48 AM Sep 19, 2024 IST
ਕਾਰ ਸਵਾਰ ਕੋਲੋਂ 3 ਲੱਖ ਰੁਪਏ ਦੀ ਨਕਦੀ ਬਰਾਮਦ
Advertisement

ਨਿੱਜੀ ਪੱਤਰ ਪ੍ਰੇਰਕ
ਸਿਰਸਾ, 18 ਸਤੰਬਰ
ਹਰਿਆਣਾ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚਲਾਈ ਜਾ ਰਹੀ ਵਿਸ਼ੇਸ਼ ਚੈਕਿੰਗ ਮੁਹਿੰਮ ਦੌਰਾਨ ਸਿਰਸਾ ਪੁਲੀਸ ਦੀ ਇਕ ਟੀਮ ਨੇ ਬੀਤੀ ਰਾਤ ਹਿਸਾਰ ਰੋਡ ’ਤੇ ਦਿੱਲੀ ਪੁਲ ਨੇੜੇ ਸਕਾਰਪੀਓ ਗੱਡੀ ’ਚ ਸਵਾਰ ਨੌਜਵਾਨ ਕੋਲੋਂ ਤਿੰਨ ਲੱਖ ਰੁਪਏ ਫੜੇ ਹਨ। ਪੁਲੀਸ ਵੱਲੋਂ ਫੜੇ ਗਏ ਵਿਅਕਤੀ ਦੀ ਪਛਾਣ ਸੰਦੀਪ ਕੁਮਾਰ ਵਾਸੀ ਪਿੰਡ ਦੜਬੀ ਵਜੋਂ ਕੀਤੀ ਗਈ ਹੈ। ਐਸਪੀ ਵਿਕਰਾਂਤ ਭੂਸ਼ਨ ਨੇ ਦੱਸਿਆ ਕਿ ਪੁਲੀਸ ਦੀ ਇਕ ਟੀਮ ਏਐਸਆਈ ਸੁਮਿਤ ਕੁਮਾਰ ਦੀ ਅਗਵਾਈ ਹੇਠ ਦਿੱਲੀ ਪੁਲ ਨੇੜੇ ਵਾਹਨਾਂ ਦੀ ਚੈਕਿੰਗ ਕਰ ਰਹੀ ਸੀ ਤਾਂ ਇਸੇ ਦੌਰਾਨ ਆਉਂਦੀ ਇਕ ਸਕਾਰਪੀਓ ਗੱਡੀ ਨੂੰ ਰੁਕਵਾ ਕੇ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਗੱਡੀ ’ਚੋਂ ਤਿੰਨ ਲੱਖ ਰੁਪਏ ਬਰਾਮਦ ਹੋਏ। ਪੁਲੀਸ ਨੇ ਸਬੰਧਤ ਅਧਿਕਾਰੀਆਂ ਦੀ ਮੌਜੂਦਗੀ ’ਚ ਰੁਪਏ ਜ਼ਬਤ ਕਰ ਲਏ।

Advertisement

Advertisement
Advertisement
Author Image

Advertisement