ਨਸ਼ੀਲੇ ਪਦਾਰਥਾਂ ਦੀ ਤਸਕਰੀ ਮਾਮਲੇ ’ਚ ਬਰੈਂਪਟਨ ਤੇ ਕੈਲਗਰੀ ਵਾਸੀ 3 ਭਾਰਤੀਆਂ ਨੂੰ ਕੀਤਾ ਜਾਵੇਗਾ ਅਮਰੀਕਾ ਹਵਾਲੇ
01:08 PM Feb 01, 2024 IST
ਟੋਰਾਂਟੋ, 1 ਫਰਵਰੀ
ਮੈਕਸੀਕੋ ਅਤੇ ਉੱਤਰੀ ਅਮਰੀਕੀ ਦੇਸ਼ਾਂ ਦਰਮਿਆਨ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਨੈੱਟਵਰਕ ਨਾਲ ਕਥਿਤ ਸਬੰਧਾਂ ਦੇ ਦੋਸ਼ ਵਿੱਚ ਕੈਨੇਡਾ ਵਿੱਚ ਭਾਰਤੀ ਮੂਲ ਦੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਅਮਰੀਕਾ ਵਿੱਚ ਮੁਕੱਦਮੇ ਲਈ ਹਵਾਲਗੀ ਕੀਤਾ ਜਾਵੇਗਾ। ਐੱਫਬੀਆਈ ਅਤੇ ਰਾਇਲ ਕੈਨੇਡੀਅਨ ਮਾਉਂਟਿਡ ਪੁਲੀਸ (ਆਰਸੀਐੱਮਪੀ) ਦੇ ਸਾਂਝੇ ਅਪਰੇਸ਼ਨ ਦੌਰਾਨ ਇਹ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ। ਮੁਲਜ਼ਮਾਂ ਦੀ ਪਛਾਣ ਆਯੂਸ਼ ਸ਼ਰਮਾ (25) ਅਤੇ ਗੁਰਅੰਮ੍ਰਿਤ ਸੰਧੂ (60), ਦੋਵੇਂ ਬਰੈਂਪਟਨ ਤੋਂ ਅਤੇ ਕੈਲਗਰੀ ਤੋਂ ਸ਼ੁਭਮ ਕੁਮਾਰ (29) ਵਜੋਂ ਹੋਈ ਹੈ।
Advertisement
Advertisement