ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਮਰੀਕਾ ’ਚ ਭਾਰਤੀ ਵਿਦਿਆਰਥੀ ਨੂੰ ਕੁੱਟ-ਕੁੱਟ ਕੇ ਹੱਡੀਆਂ ਤੋੜਨ ਤੇ ਬੰਦੀ ਬਣਾ ਕੇ ਕੰਮ ਕਰਾਉਣ ਦੇ ਦੋਸ਼ ’ਚ ਚਚੇਰੇ ਭਰਾ ਸਣੇ 3 ਗ੍ਰਿਫ਼ਤਾਰ

01:38 PM Dec 01, 2023 IST

ਵਾਸ਼ਿੰਗਟਨ, 1 ਦਸੰਬਰ
ਅਮਰੀਕਾ ਵਿਚ ਅਧਿਕਾਰੀਆਂ ਨੇ 20 ਸਾਲਾ ਉਸ ਭਾਰਤੀ ਵਿਦਿਆਰਥੀ ਨੂੰ ਛੁਡਵਾਇਆ ਹੈ, ਜਿਸ ਨੂੰ ਕਈ ਮਹੀਨਿਆਂ ਤੋਂ ਬੰਦੀਕ ਬਣਾ ਕੇ ਰੱਖਿਆ ਗਿਆ ਸੀ। ਇਸ ਦੌਰਾਨ ਉਸ ਨੂੰ ਬੇਰਹਿਮੀ ਨਾਲ ਕੁੱਟਿਆ ਗਿਆਸੀ ਅਤੇ ਕਈ ਵਾਰ ਟਾਇਲਟ ਵਿਚ ਜਾਣ ਦੀ ਇਜਾਜ਼ਤ ਵੀ ਨਹੀਂ ਦਿੱਤੀ ਗਈ ਸੀ। ਇਸ ਭਾਰਤੀ ਨੌਜਵਾਨ ਦੇ ਚਚੇਰੇ ਭਰਾ ਅਤੇ ਦੋ ਹੋਰਾਂ ਨੇ ਉਸ ਨਾਲ ਅਜਿਹਾ ਵਿਵਹਾਰ ਕੀਤਾ ਅਤੇ ਉਸ ਨੂੰ ਤਿੰਨ ਘਰਾਂ ਵਿੱਚ ਕੰਮ ਕਰਨ ਲਈ ਮਜਬੂਰ ਕੀਤਾ। ਇਸ ਘਟਨਾ ਨੂੰ ਪੂਰੀ ਤਰ੍ਹਾਂ ਅਣਮਨੁੱਖੀ ਕਰਾਰ ਦਿੱਤਾ ਗਿਆ ਹੈ। ਪੀੜਤ ਵਿਦਿਆਰਥੀ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਉਸ ਨੇ ਕਈ ਮਹੀਨੇ ਅਮਰੀਕਾ ਦੇ ਮਿਸੂਰੀ ਸੂਬੇ ਵਿੱਚ ਤਿੰਨ ਘਰਾਂ ਵਿੱਚ ਬੰਦੀ ਬਣਾ ਕੇ ਬਿਤਾਏ। ਪੁਲੀਸ ਨੇ ਸੇਂਟ ਚਾਰਲਸ ਕਾਊਂਟੀ ਦੇ ਘਰ 'ਤੇ ਛਾਪਾ ਮਾਰਿਆ ਅਤੇ ਵੈਂਕਟੇਸ਼ ਆਰ. ਸੱਤਾਰੂ, ਸ਼ਰਵਨ ਵਰਮਾ ਪੇਨੁਮੇਛਾ ਅਤੇ ਨਿਖਿਲ ਵਰਮਾ ਪੇਨੁਮੇਛਾ ਨੂੰ ਗ੍ਰਿਫਤਾਰ ਕੀਤਾ। ਉਨ੍ਹਾਂ ਦੇ ਖਿਲਾਫ ਮਨੁੱਖੀ ਤਸਕਰੀ, ਅਗਵਾ ਅਤੇ ਕੁੱਟਮਾਰ ਦੇ ਅਪਰਾਧਾਂ ਲਈ ਮਾਮਲਾ ਦਰਜ ਕੀਤਾ ਗਿਆ ਸੀ। ਸੁਚੇਤ ਨਾਗਰਿਕ ਨੇ ਪੁਲੀਸ ਨੂੰ ਫੋਨ ਕਰਕੇ ਸਥਿਤੀ ਬਾਰੇ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਜਾਂਚ ਸ਼ੁਰੂ ਕੀਤੀ। ਪੀੜਤ ਹੁਣ ਸੁਰੱਖਿਅਤ ਹੈ ਪਰ ਕਈ ਹੱਡੀਆਂ ਟੁੱਟਣ ਕਾਰਨ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਵਿਦਿਆਰਥੀ ਨੂੰ ਸੱਤ ਮਹੀਨਿਆਂ ਤੋਂ ਵੱਧ ਸਮੇਂ ਤੱਕ ਬੇਸਮੈਂਟ ਵਿੱਚ ਬੰਦ ਰੱਖਿਆ ਗਿਆ ਅਤੇ ਉਸ ਨੂੰ ਟਾਇਲਟ ਦੀ ਸਹੂਲਤ ਵੀ ਨਹੀਂ ਦਿੱਤੀ ਗਈ। ਅਧਿਕਾਰੀ ਨੇ ਸੱਤਾਰੂ ਨੂੰ ਗਰੋਹ ਦਾ ਸਰਗਨਾ ਕਰਾਰ ਦਿੱਤਾ ਹੈ। ਉਸ 'ਤੇ ਮਨੁੱਖੀ ਤਸਕਰੀ ਦਾ ਵੀ ਦੋਸ਼ ਹੈ।

Advertisement

Advertisement