ਕਰੋਨਾਵਾਇਰਸ ਕਾਰਨ ਗਈਆਂ 3 ਜਾਨਾਂ
ਪੱਤਰ ਪ੍ਰੇਰਕ
ਬੰਗਾ,19 ਅਗਸਤ
ਪਿੰਡ ਸੁੱਜੋਂ ਵਾਸੀ ਪ੍ਰੀਤਮ ਸਿੰਘ ਪੁੱਤਰ ਸੰਤੋਖ ਸਿੰਘ ਦੀ ਕਰੋਨਾ ਨਾਲ ਮੌਤ ਹੋ ਗਈ। ਉਹ 72 ਵਰ੍ਹਿਆਂ ਦਾ ਸੀ। 13 ਅਗਸਤ ਨੂੰ ਉਸ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ਨਾਲ ਨਵਾਂ ਸ਼ਹਿਰ ਦਾਖ਼ਲ ਕਰਵਾਇਆ ਗਿਆ ਸੀ। ਬਾਅਦ ’ਚ ਸਿਹਤ ਜਿਆਦਾ ਖ਼ਰਾਬ ਹੋਣ ਕਾਰਨ ਜਲੰਧਰ ਦੇ ਮਿਲਟਰੀ ਹਸਪਤਾਲ ਲੈ ਗਏ। ਉੱਥੇ ਕੱਲ੍ਹ ਉਸ ਦੀ ਮੌਤ ਹੋ ਗਈ।
ਗੁਰਦਾਸਪੁਰ(ਪੱਤਰ ਪ੍ਰੇਰਕ):ਇਸ ਦੌਰਾਨ ਹੀ ਜ਼ਿਲ੍ਹਾ ਗੁਰਦਾਸਪੁਰ ਅੰਦਰ ਅੱਜ ਬੁੱਧਵਾਰ 42 ਵਿਅਕਤੀਆਂ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਈ ਹੈ। ਜਦਕਿ ਦੋ ਪੀੜਤਾਂ ਦੀ ਮੌਤ ਹੋ ਗਈ ਹੈ।
ਫਗਵਾੜਾ(ਪੱਤਰ ਪ੍ਰੇਰਕ):ਸਿਹਤ ਵਿਭਾਗ ਵੱਲੋਂ ਜਾਰੀ ਸੂਚੀ ਅਨੁਸਾਰ ਅੱਜ ਤਿੰਨ ਨਵੇਂ ਕੇਸ ਆਏ ਹਨ ਇਸ ਦੀ ਪੁਸ਼ਟੀ ਕਰਦਿਆ ਐੱਸ.ਐੱਮ.ਓ ਡਾ. ਕਮਲ ਕਿਸ਼ੋਰ ਨੇ ਦੱਸਿਆ ਕਿ ਪਾਜ਼ੇਟਿਵ ਆਏ ਮੈਂਬਰਾ ’ਚ ਇੱਕ 32 ਸਾਲਾ ਮਹਿਲਾ ਮੇਹਲੀ ਗੇਟ, ਇੱਕ 25 ਸਾਲਾ ਮਰਦ ਐਚ.ਡੀ.ਐਫ਼.ਬੈਂਕ ਫਗਵਾੜਾ, ਇੱਕ 30 ਸਾਲਾ ਲੜਕੀ ਮੇਹਲੀ ਗੇਟ ਸ਼ਾਮਲ ਹਨ।
ਪਠਾਨਕੋਟ, (ਪੱਤਰ ਪ੍ਰੇਰਕ): ਪਠਾਨਕੋਟ ਵਿੱਚ 7 ਨਵੇਂ ਕੇਸ ਕਰੋਨਾ ਪਾਜ਼ੇਟਿਵ ਦੇ ਆ ਜਾਣ ਨਾਲ ਐਕਟਿਵ ਕੇਸਾਂ ਦੀ ਕੁੱਲ ਗਿਣਤੀ 189 ਹੋ ਗਈ। ਜਦ ਕਿ 23 ਲੋਕ ਸਿਹਤਯਾਬ ਹੋ ਕੇ ਘਰਾਂ ਨੂੰ ਰਵਾਨਾ ਕਰ ਦਿੱਤੇ ਗਏ। ਇਹ ਜਾਣਕਾਰੀ ਕਾਰਜਕਾਰੀ ਸਿਵਲ ਸਰਜਨ ਡਾ. ਭੁਪਿੰਦਰ ਸਿੰਘ ਨੇ ਦਿੱਤੀ।ਉਨ੍ਹਾਂ ਦੱਸਿਆ ਕਿ ਅੱਜ ਆਏ ਕੇਸਾਂ ਵਿੱਚੋਂ 1 ਟਰੂ ਨੈਟ ਮਸ਼ੀਨ ਅਤੇ ਬਾਕੀ 6 ਰੈਪਿਡ ਐਂਟੀਜਨ ਟੈਸਟ ਵਿੱਚ ਪਾਜ਼ੇਟਿਵ ਆਏ ਹਨ। ਇੰਨ੍ਹਾਂ 7 ਲੋਕਾਂ ਵਿੱਚ 1 ਇੰਦਰਾ ਕਲੌਨੀ, 2 ਲਮੀਨੀ, 1 ਪਿੰਡ ਚਕਰਾਲ, 1 ਨਜ਼ਦੀਕ ਹੈਪੀ ਹਾਈ ਸਕੂਲ, 1 ਸਿਵਲ ਹਸਪਤਾਲ ਪਠਾਨਕੋਟ ਦਾ ਮੁਲਾਜ਼ਮ ਅਤੇ 1 ਸੁੰਦਰ ਨਗਰ ਦਾ ਵਾਸੀ ਹੈ।